News

ਅਪ੍ਰੈਲ-ਮਈ ’ਚ ਤੈਅ ਵਿਆਹ ਕੀਤੇ ਗਏ ਮੁਲਤਵੀ

ਕੋਰੋਨਾ ਵਾਇਰਸ ਕਾਰਨ ਫਿਰ ਤੋਂ ਦੇਸ਼ ਦੇ ਬਹੁਤੇ ਸੂਬਿਆਂ ਵਿੱਚ ਲਾਕਡਾਊਨ ਲੱਗ ਗਿਆ ਹੈ। ਇਸ ਦੇ ਨਾਲ ਹੀ ਪਾਬੰਦੀਆਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਕੋਰੋਨਾ ਦੇ ਚਲਦੇ ਹੁਣ ਵਿਆਹਾਂ ਵਿੱਚ ਲਗਦਾ ਫਿਰ ਤੋਂ ਵਿਘਨ ਪਵੇਗਾ। ਕੋਰੋਨਾ ਦਾ ਕਹਿਰ ਵਧਦਾ ਦੇਖ 80 ਫ਼ੀਸਦੀ ਵਿਆਹ ਮੁਲਤਵੀ ਕਰ ਦਿੱਤੇ ਗਏ ਹਨ।

ਇਸ ਸਾਲ ਦੇ ਸ਼ੁਰੂ ਵਿੱਚ ਲੋਕਾਂ ਨੂੰ ਲੱਗਿਆ ਕਿ ਉਹ ਅਪਣੇ ਸੁਪਨਿਆਂ ਦਾ ਵਿਆਹ ਅਪਣੇ ਸਾਰੇ ਰਿਸ਼ਤੇਦਾਰਾਂ ਨੂੰ ਸੱਦ ਕੇ ਕਰ ਸਕਣਗੇ ਪਰ ਮੁੜ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਹੁਣ ਇਕ ਵਿਆਹ ਵਿੱਚ 50 ਤੋਂ ਵੱਧ ਵਿਅਕਤੀ ਸ਼ਾਮਲ ਨਹੀਂ ਹੋ ਸਕਦੇ। ਦਿੱਲੀ ਵਿੱਚ ਵੀਕੈਂਡ ਕਰਫਿਊ ਲੱਗਣ ਤੋਂ ਬਾਅਦ ਲੋਕਾਂ ਨੇ ਵਿਆਹ ਮੁਲਤਵੀ ਕਰ ਦਿੱਤੇ ਹਨ।

Click to comment

Leave a Reply

Your email address will not be published. Required fields are marked *

Most Popular

To Top