Main

ਅਪਣੇ ਭੋਜਨ ’ਚ ਸ਼ਾਮਲ ਕਰੋ ਕੇਲਾ, ਰਹੋਗੇ ਤੰਦਰੁਸਤ

ਕੇਲਾ ਪੋਸ਼ਕ ਤੱਤਾਂ ਦਾ ਖਜ਼ਾਨਾ ਹੈ। ਇਹ ਇਕ ਅਜਿਹਾ ਫਲ ਹੈ ਜੋ ਸਾਲ ਭਰ ਹਰ ਮੌਸਮ ਵਿੱਚ ਮਿਲਦਾ ਹੈ। ਇਕ ਕੇਲਾ 450 ਗ੍ਰਾਮ ਪੋਟੈਸ਼ੀਅਮ, 28 ਗ੍ਰਾਮ ਕਾਰਬੋਹਾਈਡ੍ਰੇਟਸ ਅਤੇ 15 ਗ੍ਰਾਮ ਸ਼ੁਗਰ ਮੁਹੱਈਆ ਕਰਵਾ ਸਕਦਾ ਹੈ। ਕੇਲੇ ਨੂੰ ਖਾਣ ਤੋਂ ਇਲਾਵਾ ਇਸ ਦਾ ਛੇਕ ਵੀ ਬਣਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਇਸ ਦੀ ਸਬਜ਼ੀ ਵੀ ਬਣਾਈ ਜਾ ਸਕਦੀ ਹੈ ਤੇ ਇਸ ਦੀ ਚਿਪਸ ਵੀ ਤਿਆਰ ਕੀਤੀ ਜਾ ਸਕਦੀ ਹੈ। ਰਿਸਰਚ ਵਿੱਚ ਪਤਾ ਲਗਿਆ ਹੈ ਕਿ ਜੇ ਤੁਹਾਡੀ ਡਾਇਟ ਵਿੱਚ ਫਾਈਬਰ ਦੀ ਕਮੀ ਹੈ ਤਾਂ ਤੁਹਾਨੂੰ ਗੈਸ ਹੋਣ ਦਾ ਖਤਰਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਕੇਲੇ ਨੂੰ ਡਾਈਟ ਵਿੱਚ ਸ਼ਾਮਲ ਕਰਨਾ ਮਦਦਗਾਰ ਹੋ ਸਕਦਾ ਹੈ।

ਕੇਲੇ ਦਾ ਫਲ ਗਰਮੀਆਂ ਵਿਚ ਲਾਜ਼ਮੀ ਤੌਰ ਤੇ ਖਾਣਾ ਚਾਹੀਦਾ ਹੈ ਕਿਉਂ ਕਿ ਇਹ ਠੰਡਾ ਹੁੰਦਾ ਹੈ ਇਸ ਲਈ ਗਰਮੀਆਂ ਵਿੱਚ ਖਾਣ ਨਾਲ ਸਰੀਰ ਚੋਂ ਗਰਮੀ ਨਿਕਲਦੀ ਹੈ ਤੇ ਸਰੀਰ ਤੰਦਰੁਸਤ ਰਹਿੰਦਾ ਹੈ। ਕੇਲਾ ਖਾਣ ਨਾਲ ਵਿਅਕਤੀ ਦਾ ਬਲੱਡ ਪ੍ਰੈਸ਼ਰ ਸਧਾਰਣ ਰਹਿੰਦਾ ਹੈ। ਖ਼ਾਸ ਕਰ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ, ਰੋਜ਼ਾਨਾ ਕੇਲੇ ਦਾ ਸੇਵਨ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।

ਕੇਲੇ ਵਿਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਇਹ ਸਰੀਰ ਵਿਚ ਖੂਨ ਦੀ ਕਮੀ ਨਹੀਂ ਆਉਣ ਦਿੰਦਾ ਹੈ। ਕੇਲੇ ‘ਚ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਮੂਡ ਬਹਿਤਰ ਬਣਾਉਣ ‘ਚ ਮਦਦ ਕਰਦਾ ਹੈ। ਇਸ ਨਾਲ ਤਣਾਅ ਦੂਰ ਰਹਿੰਦਾ ਹੈ। ਕੇਲੇ ‘ਚ ਭਰਪੂਰ ਮਾਤਰਾ ‘ਚ ਫਾਈਵਰ ਹੁੰਦਾ ਹੈ।

ਜੋ ਬਲੱਡ ‘ਚ ਹੀਮੋਗਲੋਬਿਨ ਦਾ ਲੇਵਲ ਵਧਾਉਂਦੇ ਹਨ। ਇਸ ਨਾਲ ਅਨੀਮੀਆ ਦੀ ਸਮੱਸਿਆ ਦੂਰ ਰਹਿੰਦੀ ਹੈ। ਕੇਲਾ ਖਾਣ ਨਾਲ ਕਿਸੇ ਦੇ ਸਰੀਰ ਵਿਚ ਮੈਗਨੀਸ਼ੀਅਮ ਦੀ ਕਮੀ ਵੀ ਨਹੀਂ ਹੁੰਦੀ। ਮੈਗਨੀਸ਼ੀਅਮ ਦੀ ਘਾਟ ਕਾਰਨ, ਵਿਅਕਤੀ ਨੂੰ ਨੀਂਦ ਆਉਣਾ, ਅੱਖਾਂ ਦੇ ਦੁਆਲੇ ਹਨੇਰੇ ਚੱਕਰ, ਚਿੜਚਿੜਾ ਸੁਭਾਅ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ ਪਰ ਰੋਜ਼ ਕੇਲਾ ਖਾਣ ਨਾਲ ਤੁਸੀਂ ਸਰੀਰ ਦੀ ਇਸ ਸਮੱਸਿਆ ਤੋਂ ਬਚ ਜਾਂਦੇ ਹੋ।

Click to comment

Leave a Reply

Your email address will not be published. Required fields are marked *

Most Popular

To Top