ਅਪਣਾ ਸੁਨੇਹਾ ਮੋਦੀ ਤਕ ਪਹੁੰਚਾਉਣ ਲਈ ਨੌਜਵਾਨਾਂ ਨੇ ਲਾਇਆ ਜੁਗਾੜ

ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਹੱਥਕੰਡੇ ਅਪਣਾ ਰਹੇ ਹਨ। ਕਿਸਾਨਾਂ ਨੇ ਸੋਸ਼ਲ ਮੀਡੀਆ ਦੇ ਨਾਲ-ਨਾਲ ਟਰਾਲੀ ਟਾਈਮਜ਼ ਅਖ਼ਬਾਰ ਰਾਹੀਂ ਅੰਦੋਲਨ ਦੀ ਸਹੀ ਜਾਣਕਾਰੀ ਪਹੁੰਚਾਉਣ ਤੇ ਕਿਸਾਨ ਮੋਰਚੇ ਦੇ ਸੁਨੇਹੇ ਲੋਕਾਂ ਤਕ ਪਹੁੰਚਾਉਣ ਤੇ ਕਿਸਾਨ ਮੋਰਚੇ ਦੇ ਸੁਨੇਹੇ ਲੋਕਾਂ ਤੱਕ ਪਹੁੰਚਾਉਣੇ ਆਰੰਭ ਕੀਤੇ ਹਨ।

ਇਸ ਦਰਮਿਆਨ ਹੀ ਹੁਣ ਸਿੰਘੂ ਬਾਰਡਰ ਤੇ ਕੁਝ ਨੌਜਵਾਨਾਂ ਨੇ ਪਤੰਗਾਂ ਰਾਹੀਂ ਖੇਤੀ ਕਾਨੂੰਨਾਂ ਖ਼ਿਲਾਫ਼ ਸੁਨੇਹੇ ਪਹੁੰਚਾਉਣੇ ਸ਼ੁਰੂ ਕਰ ਦਿੱਤੇ ਹਨ। ਨੌਜਵਾਨ ਨਾਅਰੇ ਲਿਖੀਆਂ ਪਤੰਗਾਂ ਉਡਾ ਰਹੇ ਹਨ। ਇਨ੍ਹਾਂ ਨਾਅਰਿਆਂ ‘ਚ ਨੋ ਫਾਰਮਰ, ਨੋ ਫੂਡ, ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ ਆਦਿ ਲਿਖਿਆ ਹੋਇਆ ਹੈ।
ਪਤੰਗਾਂ ਉਡਾਉਣ ਵਾਲਿਆਂ ‘ਚ ਸ਼ਾਮਲ ਨੌਜਵਾਨ ਸੁਰਦੀਪ ਸਿੰਘ ਨੇ ਦੱਸਿਆ ਕਿ ਸ਼ਾਇਦ ਇਹ ਨਾਅਰੇ ਲਿਖੀਆਂ ਪਤੰਗਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਾਂ ਅਮਿਤ ਸ਼ਾਹ ਦੀ ਰਿਹਾਇਸ਼ ‘ਤੇ ਡਿੱਗ ਪੈਣ ਤੇ ਸੁਨੇਹੇ ਪੜ੍ਹ ਕੇ ਉਨ੍ਹਾਂ ਨੂੰ ਸੋਝੀ ਆ ਜਾਵੇ।
ਅੰਮ੍ਰਿਤਸਰ ਦਾ ਸੁਰਦੀਪ ਸਿੰਘ ਅਪਣੇ ਭਰਾਵਾਂ ਤੇ ਦੋਸਤਾਂ ਨਾਲ ਮੋਰਚੇ ਤੇ ਡਟਿਆ ਹੋਇਆ ਹੈ। ਉਸ ਨੇ ਕਿਹਾ ਕਿ ਪਰਮਾਤਮਾ ਇਹ ਪਤੰਗਾਂ ਮੋਦੀ ਦੇ ਘਰ ਲੈਂਡ ਕਰਵਾ ਦੇਣ। ਉਹ ਦਿਨ ਵਿੱਚ ਪਤੰਗ ਚੜਾ ਕੇ ਰਾਤ ਵੇਲੇ ਡੋਰ ਕੱਟ ਦੇਣਗੇ ਤਾਂ ਜੋ ਕਿਸਾਨ ਅੰਦੋਲਨ ਦਾ ਸੁਨੇਹਾ ਜ਼ਿਆਦਾ ਲੋਕਾਂ ਤਕ ਪਹੁੰਚ ਸਕੇ। ਇਹਨਾਂ ਨੌਜਵਾਨਾਂ ਨੂੰ ਦਖ ਕੇ ਹੋਰ ਵੀ ਪ੍ਰਦਰਸ਼ਨਕਾਰੀ ਪਤੰਗਾਂ ਉਡਾਉਣ ਲਈ ਰਾਜ਼ੀ ਹੋ ਗਏ।
