ਅਨਾਰਾਂ ਦੀ ਪੇਟੀ ’ਚੋਂ ਨਿਕਲੀ ਪੈਸਿਆਂ ਦੀ ਕਟਿੰਗ, ਪੁਲਿਸ ਹੋਈ ਸਖ਼ਤ

 ਅਨਾਰਾਂ ਦੀ ਪੇਟੀ ’ਚੋਂ ਨਿਕਲੀ ਪੈਸਿਆਂ ਦੀ ਕਟਿੰਗ, ਪੁਲਿਸ ਹੋਈ ਸਖ਼ਤ

ਨੋਟਾਂ ਦੀ ਸਕਰੈਪ ਕਟਿੰਗ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਖੰਨਾ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਅਨਾਰ ਦੀਆਂ ਪੇਟੀਆਂ ਵਿੱਚੋਂ ਨੋਟਾਂ ਦੀ ਸਕਰੈਪ ਕਟਿੰਗ ਮਿਲੀ ਹੈ। ਇਹ ਸਕ੍ਰੈਪ ਕਟਿੰਗ 100, 200 ਅਤੇ 500 ਦੇ ਨੋਟਾਂ ਦੀ ਸੀ। ਸੀਆਈਏ ਸਟਾਫ਼ ਦੀ ਟੀਮ ਨੇ ਮੌਕੇ ਤੇ ਪੁੱਜ ਕੇ ਫਲ ਵਿਕਰੇਤਾ ਤੋਂ ਪੁੱਛਗਿੱਛ ਕੀਤੀ ਹੈ।

ਇਸ ਦੇ ਨਾਲ ਹੀ ਜਿਹੜੇ ਆੜ੍ਹਤੀ ਕੋਲੋਂ ਫ਼ਲ ਖਰੀਦੇ ਗਏ ਸਨ ਉਸ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਨੇ ਇਹ ਕਟਿੰਗ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਬਾਰੇ ਫ਼ਲ ਵਿਕਰੇਤਾ ਨੇ ਕਿਹਾ ਕਿ ਉਹ ਅਨਾਰ ਦੀ ਪੇਟੀ ਖੰਨਾ ਮੰਡੀ ਵਿੱਚੋਂ ਲੈ ਕੇ ਆਇਆ ਸੀ ਤਾਂ ਇਸ ਵਿੱਚੋਂ ਨੋਟਾਂ ਦੀ ਕਤਰਨ ਨਿਕਲੀ।

ਸੀਆਈਏ ਸਟਾਫ਼ ਇੰਚਾਰਜ ਨੇ ਦੱਸਿਆ ਕਿ ਬਠਿੰਡਾ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਤੇ ਬਠਿੰਡਾ ਦੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬਠਿੰਡਾ ਦੇ ਮਾਡਲ ਟਾਊਨ ਵਿੱਚ ਇੱਕ ਫ਼ਲ ਵਿਕਰੇਤਾ ਵੱਲੋਂ ਵੇਚਣ ਲਈ ਲਿਆਂਦੇ ਅਨਾਰਾਂ ਦੇ ਡੱਬੇ ਵਿੱਚੋਂ ਨੋਟਾਂ ਦੀ ਸਕਰੈਪ ਨਿਕਲੀ ਸੀ। ਨੋਟਾਂ ਦੀ ਕਟਿੰਗ ਵਾਲੇ ਇਸ ਸਕਰੈਪ ਨੂੰ ਕਬਜ਼ੇ ਵਿੱਚ ਲੈ ਕੇ ਬਠਿੰਡਾ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.