ਅਨਾਜ ਟੈਂਡਰ ਘੁਟਾਲੇ ‘ਚ ਵਿਜੀਲੈਂਸ ਨੇ ਭਾਰਤ ਭੂਸ਼ਣ ਆਸ਼ੂ ਦੇ ਪਿਤਾ ਤੇ PA ਦੇ ਚਚੇਰੇ ਭਰਾ ਤੋਂ ਵੀ ਕੀਤੀ ਪੁੱਛਗਿੱਛ

 ਅਨਾਜ ਟੈਂਡਰ ਘੁਟਾਲੇ ‘ਚ ਵਿਜੀਲੈਂਸ ਨੇ ਭਾਰਤ ਭੂਸ਼ਣ ਆਸ਼ੂ ਦੇ ਪਿਤਾ ਤੇ PA ਦੇ ਚਚੇਰੇ ਭਰਾ ਤੋਂ ਵੀ ਕੀਤੀ ਪੁੱਛਗਿੱਛ

ਢੋਆ-ਢੁਆਈ ਟੈਂਡਰ ਘੁਟਾਲੇ ਸਬੰਧੀ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪਿਤਾ ਅਤੇ ਆਸ਼ੂ ਦੇ ਨਿੱਜੀ ਸਹਾਇਕ ਪੰਕਜ ਮੀਨੂੰ ਮਲਹੋਤਰਾ ਦੇ ਚਚੇਰੇ ਭਰਾ ਤੋਂ ਵੀ ਪੁੱਛਗਿੱਛ ਕੀਤੀ। ਇੱਕ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਮਲਹੋਤਰਾ ਦੇ ਪਿਤਾ ਅਤੇ ਚਚੇਰੇ ਭਰਾ ਨੂੰ ਮੰਗਲਵਾਰ ਨੂੰ ਦਫ਼ਤਰ ਵਿੱਚ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਸੀ ਅਤੇ ਪੁੱਛਗਿੱਛ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਸੀ।

Former minister Bharat Bhushan Ashu denied bail in corruption case

ਮਲਹੋਤਰਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਕਿ ਅਜੇ ਵੀ ਫਰਾਰ ਚੱਲ ਰਿਹਾ ਹੈ। ਬਿਊਰੋ ਨੇ ਵਾਹਨਾਂ ਦੇ ਫਰਜ਼ੀ ਰਜਿਸਟ੍ਰੇਸ਼ਨ ਨੰਬਰਾਂ ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਦੇ ਮਾਮਲੇ ਵਿੱਚ 17 ਅਗਸਤ ਨੂੰ ਮਲਹੋਤਰਾ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ, “ਮਲਹੋਤਰਾ ਮਨਪਸੰਦ ਵਿਅਕਤੀਆਂ ਨੂੰ ਟੈਂਡਰ ਅਲਾਟਮੈਂਟ ਨੂੰ ਯਕੀਨੀ ਬਣਾਉਣ ਵਿੱਚ ਸਿੱਧੇ ਤੌਰ ਤੇ ਸ਼ਾਮਲ ਸੀ।

ਵਿਜੀਲੈਂਸ ਨੇ ਪਹਿਲਾਂ ਹੀ ਮਿਊਂਸੀਪਲ ਕਾਰਪੋਰੇਸ਼ਨ ਦੇ ਰਿਕਾਰਡ ਤੋਂ ਮਲਹੋਤਰਾ ਦੀ ਮਲਕੀਅਤ ਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਹਨ ਜਦਕਿ ਜਾਂਚ ਤੋਂ ਬਾਅਦ ਪਾਇਆ ਗਿਆ ਸੀ ਕਿ ਦੋਸ਼ੀ ਸ਼ਹਿਰ ਭਰ ਦੇ ਪ੍ਰਮੁੱਖ ਸਥਾਨਾਂ ਤੇ ਇਕਾਈਆਂ ਦੇ ਮਾਲਕ ਸਨ, ਜਿਹਨਾਂ ਵਿੱਚੋਂ ਜ਼ਿਆਦਾਤਰ ਕੁਝ ਸਾਲਾਂ ਦੇ ਅਰਸੇ ਵਿੱਚ ਐਕਵਾਇਰ ਕੀਤੇ ਗਏ ਸਨ।”

ਇਹਨਾਂ ਵਿੱਚ ਮਿੱਢਾ ਚੌਂਕ ਖੇਤਰ, ਮਾਡਲ ਗ੍ਰਾਮ ਆਦਿ ਖੇਤਰਾਂ ਵਿੱਚ ਮਕਾਨ, ਵਪਾਰਕ ਇਮਾਰਤਾਂ, ਹੋਟਲ ਸ਼ਾਮਲ ਹਨ। ਮਲਹੋਤਰਾ ਨਾਲ ਜੁੜੀਆਂ ਲਗਭਗ ਅੱਧੀ ਦਰਜਨ ਜਾਇਦਾਦਾਂ ਦੀ ਸੂਚੀ ਨਗਰ ਨਿਗਮ ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਯੂਨਿਟਾਂ ਵਿਰੁੱਧ ਕੋਈ ਬਿਲਡਿੰਗ ਪਲਾਨ ਮਨਜ਼ੂਰ ਹੋਇਆ ਹੈ ਜਾਂ ਨਹੀਂ।

ਇਸ ਬਾਰੇ ਗੱਲ ਕਰਦਿਆਂ, ਐਮਸੀ ਦੇ ਹੈੱਡ ਡਰਾਫਟਮੈਨ ਐਮਐਸ ਬੇਦੀ ਨੇ ਕਿਹਾ ਕਿ, “ਨਗਰ ਨਿਗਮ ਨੂੰ ਵਿਜੀਲੈਂਸ ਤੋਂ ਸੂਚੀਬੱਧ ਇਮਾਰਤ ਵਿਰੁੱਧ ਪ੍ਰਵਾਨਗੀਆਂ ਬਾਰੇ ਜਾਣਕਾਰੀ ਮੰਗਣ ਵਾਲਾ ਪੱਤਰ ਪ੍ਰਾਪਤ ਹੋਇਆ ਹੈ।”

Leave a Reply

Your email address will not be published.