ਅਦਾਲਤ ਪੇਸ਼ੀ ਭੁਗਤਣ ਪੁੱਜੇ CM ਮਾਨ, ਕਿਹਾ, ਮਾਣਹਾਨੀ ਲੀਡਰਾਂ ਦੀ ਹੁੰਦੀ, ਜਨਤਾ ਦੀ ਨਹੀਂ?

 ਅਦਾਲਤ ਪੇਸ਼ੀ ਭੁਗਤਣ ਪੁੱਜੇ CM ਮਾਨ, ਕਿਹਾ, ਮਾਣਹਾਨੀ ਲੀਡਰਾਂ ਦੀ ਹੁੰਦੀ, ਜਨਤਾ ਦੀ ਨਹੀਂ?

ਮੁੱਖ ਮੰਤਰੀ ਭਗਵੰਤ ਮਾਨ ਅੱਜ ਉਹਨਾਂ ਤੇ ਦਰਜ ਮਾਣਹਾਨੀ ਕੇਸ ਲਈ ਮਾਨਸਾ ਅਦਾਲਤ ਪੁੱਜੇ ਹਨ। ਇਹ ਕੇਸ ਮਾਨਸਾ ਤੋਂ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਦਰਜ ਕਰਵਾਇਆ ਗਿਆ ਸੀ ਅਤੇ ਮਾਣਯੋਗ ਅਦਾਲਤ ਨੇ 20 ਅਕਤੂਬਰ ਨੂੰ ਇਸ ਮਾਮਲੇ ਵਿੱਚ ਮੁੱਖ ਮੰਤਰੀ ਮਾਨ ਨੂੰ ਸੰਮਨ ਜਾਰੀ ਕਰਕੇ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ 2019 ਵਿੱਚ ਮਾਨਸ਼ਾਹੀਆ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।

ਜਿਸ ਤੇ ਮੁੱਖ ਮੰਤਰੀ ਮਾਨ ਨੇ ਬਿਆਨ ਦਿੰਦਿਆਂ ਕਿਹਾ ਸੀ ਕਿ ਕਾਂਗਰਸ ਨੇ ਸਾਬਕਾ ਵਿਧਾਇਕ ਨਾਲ ਪਾਰਟੀ ਵਿੱਚ ਸ਼ਾਮਲ ਹੋਣ ਲਈ 10 ਕਰੋੜ ਰੁਪਏ ਦਾ ਸੌਦਾ ਕੀਤਾ ਸੀ, ਜਿਸ ਦੇ ਚਲਦਿਆਂ ਮਾਨਸ਼ਾਹੀਆਂ ਨੇ ਮਾਨ ਤੇ ਮਾਣਹਾਨੀ ਦਾ ਕੇਸ ਕੀਤਾ ਸੀ। ਇਸ ਸਬੰਧੀ ਗੱਲ ਕਰਦਿਆਂ ਮਾਨ ਨੇ ਕਾਂਗਰਸ ਸਰਕਾਰ ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੀ ਸਿਰਫ਼ ਲੀਡਰਾਂ ਦੀ ਹੀ ਮਾਣਹਾਨੀ ਹੁੰਦੀ ਹੈ?

ਉਹਨਾਂ ਕਿਹਾ ਜੇ ਕੋਈ ਵੀ ਆਪ ਆਗੂ ਇਹਨਾਂ ਖਿਲਾਫ਼ ਕੁਝ ਬੋਲਦਾ ਹੈ ਤਾਂ ਉਸ ਨੂੰ ਮਾਣਹਾਨੀ ਕਹਿ ਦਿੱਤਾ ਜਾਂਦਾ ਹੈ ਪਰ ਮੈਂ ਮਾਨਸ਼ਾਹੀਆ ਨੂੰ ਪੁੱਛਣਾ ਚਾਹੁੰਦਾ ਹਾਂ, ਕੀ ਡੇਢ ਲੱਖ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਪਰ ਪਾਰਟੀ ਛੱਡ ਕੇ ਕਾਂਗਰਸ ਵਿੱਚ ਜਾਣ ਵੇਲੇ ਉਹਨਾਂ ਨੇ ਲੋਕਾਂ ਨੂੰ ਕਿਉਂ ਨਹੀਂ ਪੁੱਛਿਆ? ਕੀ ਉਸ ਵੇਲੇ ਲੋਕਾਂ ਦੀ ਮਾਣਹਾਨੀ ਨਹੀਂ ਹੋਈ?

ਮਾਨ ਨੇ ਕਿਹਾ ਕਿ ਜੋ ਦੇਸ਼ ਨੂੰ ਵੰਡਣ ਦੀਆਂ ਗੱਲਾਂ ਕਰਦੇ ਹਨ ਅਤੇ ‘ਗੋਲ਼ੀ ਮਾਰੋ ਇਨਕੋ’ ਕਹਿਣ ਵਾਲਿਆਂ ‘ਤੇ ਕੋਈ ਕੇਸ ਨਹੀਂ ਅਤੇ ਉਨ੍ਹਾਂ ਨੂੰ z+ ਸਕਿਓਰਿਟੀ ਦਿੱਤੀ ਗਈ ਹੈ। ਜਿਹੜੇ ਕਹਿੰਦੇ ਹਨ ਕੇਜਰੀਵਾਲ ਅੱਤਵਾਦੀ ਹੈ, ਉਨ੍ਹਾਂ ‘ਤੇ ਕਿਉਂ ਨਹੀਂ ਅਜਿਹੇ ਕੇਸ ਦਰਜ ਹੁੰਦੇ, ਕੀ ਕੇਜਰੀਵਾਲ ਦੀ ਕੋਈ ਮਾਣਹਾਨੀ ਨਹੀਂ? ਇਹ ਦੱਬਦਿਆਂ ਨੂੰ ਦਬਾਉਂਦੇ ਹਨ। ਕਾਂਗਰਸ ‘ਤੇ ਤੰਜ਼ ਕੱਸਦਿਆਂ ਮਾਨ ਨੇ ਆਖਿਆ ਕਿ ਜੋ ਆਗੂ ਪੰਜਾਬ ਦਾ ਪੈਸਾ ਲੁੱਟ ਕੇ ਹੁਣ ਦਿੱਲੀ ਵੱਲ ਰੁਖ ਕਰ ਰਹੇ ਹਨ ਕਿ ਉਹ ਲੋਕਾਂ ਦੀ ਮਾਣਹਾਨੀ ਨਹੀਂ ਕਰ ਰਹੇ।

ਵਿਰੋਧੀ ਧਿਰਾਂ ਨੇ ਮਾਣਹਾਨੀ ਨੂੰ ਮਜ਼ਾਕ ਬਣਾ ਕੇ ਰੱਖਿਆ ਹੈ। ਮੈਂ ਸੈਸ਼ਨ ਕੋਰਟ ਦਾ ਸਤਿਕਾਰ ਕਰਦਾ ਹਾਂ ਅਤੇ ਹਰ ਕੇਸ ਦੀ ਪੇਸ਼ੀ ‘ਤੇ ਆਵਾਂਗੇ। ਮੁੱਖ ਮੰਤਰੀ ਸੈਸ਼ਨ ਕੋਰਟ ਤੋਂ ਵੱਡਾ ਨਹੀਂ ਹੈ ਅਤੇ ਕੋਰਟ ਜਦੋਂ ਮਰਜ਼ੀ ਬੁਲਾ ਸਕਦਾ ਹੈ। ਸੈਸ਼ਨ ਕੋਰਟ ਦੇ ਜੱਜਾਂ ਵੱਲ਼ੋਂ ਕਾਨਫਰੰਸਾਂ ਕਰ ਕੇ ਕਿਹਾ ਜਾ ਰਿਹਾ ਹੈ ਕਿ ਕੁਝ ਵੀ ਠੀਕ ਨਹੀਂ ਚੱਲ ਰਿਹਾ ਅਤੇ ਅੱਧੀ ਰਾਤ ਨੂੰ ਬੁਲਾ ਕੇ ਕੇਸਾਂ ਦੇ ਨਿਬੇੜੇ ਕੀਤੇ ਜਾ ਰਹੀ ਹਨ। ਅਸਲ ‘ਚ ਕਾਂਗਰਸ ਨੂੰ ਮਾਣਹਾਨੀ ਦੀ ਕੋਈ ਪਰੇਸ਼ਾਨੀ ਨਹੀਂ ਅਤੇ ਨਾਂ ਹੀ ਦੁੱਖ ਹੈ।

Leave a Reply

Your email address will not be published.