News

ਅਦਾਕਾਰ ਦੀਪ ਸਿੱਧੂ ਨੇ ਕਿਸਾਨਾਂ ਦੇ ਹੱਕ ‘ਚ ਮੁੜ ਤੋਂ ਚੁੱਕੀ ਅਵਾਜ਼, ਕੇਂਦਰ ਸਰਕਾਰ ਨੂੰ ਕਹੀ ਵੱਡੀ ਗੱਲ

ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਲੰਬੇ ਸਮੇਂ ਤੋਂ ਅਦਾਕਾਰ ਦੀਪ ਸਿੱਧੂ ਵੀ ਕਿਸਾਨਾਂ ਦਾ ਸਮਰੱਥਨ ਕਰਦੇ ਆ ਰਹੇ ਹਨ। ਅਜਿਹੇ ਅੱਜ ਸੰਗਰੂਰ ਪਹੁੰਚੇ ਅਦਾਕਾਰ ਦੀਪ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ, “ਕਿਸਾਨ ਆਪਣੇ ਹੱਕਾਂ ਨੂੰ ਲੈ ਕੇ ਸ਼ਾਤਮਈ ਰਹਿ ਕੇ ਸੰਘਰਸ਼ ਕਰ ਰਹੇ ਹਨ।” ਇਸ ਦੇ ਨਾਲ ਹੀ ਦੀਪ ਸਿੱਧੂ ਨੇ ਕਿਹਾ ਕਿ, “ਕਿਸਾਨ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਸੰਘਰਸ਼ ਕਰ ਰਹੇ ਹਨ ਅਤੇ 26 ਜਨਵਰੀ ਨੂੰ ਵੀ ਪੁਲਿਸ ਵੱਲੋਂ ਜਾਣਬੁਝ ਕੇ ਮਾਹੌਲ ਖ਼ਰਾਬ ਕੀਤਾ ਗਿਆ।”

SKM suspends farmer leader over remarks on Punjab polls; issues 'peoples'  whip' for MPs- The New Indian Express

ਦੀਪ ਸਿੱਧੂ ਨੇ ਕਿਹਾ ਕਿ, “ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਲੋੜ ਹੈ।” ਦੱਸ ਦਈਏ ਕਿ ਅਦਾਕਾਰ ਦੀਪ ਸਿੱਧੂ ਵੀ ਕਿਸਾਨ ਸੰਘਰਸ਼ ਦੇ ਪਹਿਲੇ ਦਿਨ ਤੋਂ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਹਾਲਾਂਕਿ ਕਿਸਾਨ ਆਗੂਆਂ ਵੱਲੋਂ ਦੀਪ ਸਿੱਧੂ ‘ਤੇ ਭਾਜਪਾ ਨਾਲ ਮਿਲੀ ਭੁਗਤ ਦੇ ਇਲਜ਼ਾਮ ਲਾਏ ਜਾਂਦੇ ਹਨ ਪਰ ਉੱਥੇ ਹੀ ਦੀਪ ਸਿੱਧੂ ਵੱਲੋਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ ਗੱਲ ਆਖੀ ਜਾ ਰਹੀ ਹੈ।

ਦੱਸ ਦਈਏ ਕਿ ਦੀਪ ਸਿੱਧੂ ਨੂੰ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਤੋਂ ਬਾਅਦ ਗ੍ਰਿਫਤਾਰ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੀਪ ਸਿੱਧੂ ਜ਼ਮਨਾਤ ‘ਤੇ ਰਿਹਾਅ ਹੋ ਗਏ।

Click to comment

Leave a Reply

Your email address will not be published.

Most Popular

To Top