News

ਅਦਾਕਾਰ ਦੀਪ ਸਿੱਧੂ ਨੂੰ ਮਿਲੇਗੀ ਜ਼ਮਾਨਤ? ਅੱਜ 2 ਵਜੇ ਹੋਵੇਗੀ ਸੁਣਵਾਈ

26 ਜਨਵਰੀ ਨੂੰ ਲਾਲ ਕਿਲ੍ਹਾ ਘਟਨਾ ਮਾਮਲੇ ‘ਚ ਗ੍ਰਿਫ਼ਤਾਰ ਦੀਪ ਸਿੱਧੂ ਨੇ ਅਦਾਲਤ ਤੋਂ ਜ਼ਮਾਨਤ ਮੰਗੀ ਹੈ। ਜਿਸ ਦੀ ‘ਤੇ ਅੱਜ 2 ਵਜੇ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਦੀਪ ਸਿੱਧੂ ਹੁਣ ਤੱਕ 2 ਵਾਰ ਅਦਾਲਤ ‘ਚ ਪੇਸ਼ ਹੋ ਚੁੱਕੇ ਹਨ। ਜਿਸ ਦੌਰਾਨ ਦੀਪ ਸਿੱਧੂ ਨੂੰ ਪਹਿਲਾਂ 14 ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਸੀ ਪਰ ਹੁਣ ਆਖਿਰਕਾਰ ਦੀਪ ਸਿੱਧੂ ਨੇ ਅਦਾਲਤ ਅੱਗੇ ਰਿਹਾਈ ਦੀ ਮੰਗ ਰੱਖੀ ਹੈ।

How Left-Liberals Went From Praising Deep Sidhu To Scapegoating Him

ਜਿਸ ਬਾਰੇ ਕੁੱਝ ਹੀ ਸਮੇਂ ਬਾਅਦ ਸਾਫ਼ ਵੀ ਹੋ ਜਾਵੇਗਾ। ਇਸ ਦੌਰਾਨ ਦੀਪ ਸਿੱਧੂ ਦੇ ਸਮਰਥਕ ਉਹਨਾਂ ਦੀ ਰਿਹਾਈ ਲਈ ਵੱਡੀਆਂ ਆਸਾਂ ਲਾਈ ਬੈਠੇ ਹਨ। ਸਮਰਥਕਾਂ ਨੂੰ ਉਮੀਦ ਹੈ ਕਿ ਦੀਪ ਸਿੱਧੂ ਅੱਜ ਘਰ ਵਾਪਸੀ ਕਰਨਗੇ ਪਰ ਇਸ ਬਾਰੇ ਅੰਤਿਮ ਫੈਸਲਾ ਅਦਾਲਤ ਹੀ ਕਰੇਗੀ।

ਦੱਸ ਦਈਏ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਚੜ੍ਹਾਇਆ ਗਿਆ ਸੀ। ਇਸ ਦੀ ਵੀਡੀਓ ਦੀਪ ਸਿੱਧੂ ਨੇ ਖੁਦ ਆਪਣੇ ਫੇਸਬੁੱਕ ਪੇਜ਼ ‘ਤੇ ਸ਼ੇਅਰ ਕੀਤੀ ਜਿਸ ਤੋਂ ਬਾਅਦ ਦੀਪ ਸਿੱਧੂ ਵਿਵਾਦਾਂ ‘ਚ ਘਿਰ ਗਿਆ ਅਤੇ ਉਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਦੀਪ ਸਿੱਧੂ ਨੂੰ ਮਾਸਟਰ ਮਾਈਂਡ ਦੱਸਿਆ ਸੀ। ਦੀਪ ਸਿੱਧੂ ਇਸ ਵੇਲੇ ਜੁਡੀਸ਼ਅਲ ਰਿਮਾਂਡ ਤਹਿਤ ਜੇਲ੍ਹ ਵਿੱਚ ਬੰਦ ਹੈ।  

Click to comment

Leave a Reply

Your email address will not be published. Required fields are marked *

Most Popular

To Top