ਅਣਪਛਾਤੇ ਵਿਅਕਤੀ ਨੇ ਅਕਾਲੀ ਆਗੂ ਅਜੀਤਪਾਲ ਸਿੰਘ ਨਾਲ ਕੀਤਾ ਵੱਡਾ ਕਾਂਡ, ਆਗੂ ਨੂੰ ਜਾਨ ਤੋਂ ਧੋਣੇ ਪਏ ਹੱਥ

 ਅਣਪਛਾਤੇ ਵਿਅਕਤੀ ਨੇ ਅਕਾਲੀ ਆਗੂ ਅਜੀਤਪਾਲ ਸਿੰਘ ਨਾਲ ਕੀਤਾ ਵੱਡਾ ਕਾਂਡ, ਆਗੂ ਨੂੰ ਜਾਨ ਤੋਂ ਧੋਣੇ ਪਏ ਹੱਥ

ਅੰਮ੍ਰਿਤਸਰ-ਪਠਾਨਕੋਟ ਹਾਈਵੇਅ ਤੇ ਅਕਾਲੀ ਆਗੂ ਅਜੀਤਪਾਲ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਅਕਾਲੀ ਆਗੂ ਬਟਾਲਾ ਦੇ ਨੇੜਲੇ ਪਿੰਡ ਸ਼ੇਖੋਪੁਰ ਖ਼ੁਰਦ ਦੇ ਰਹਿਣ ਵਾਲੇ ਸਨ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਅਜੀਤਪਾਲ ਸਿੰਘ ਆਪਣੇ ਦੋਸਤ ਅੰਮ੍ਰਿਤਪਾਲ ਦੇ ਨਾਲ ਗੱਡੀ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਨੂੰ ਜਾ ਰਹੇ ਸਨ, ਇਸ ਦੌਰਾਨ ਪਿੱਛੋਂ ਆਏ ਕਾਰ ਸਵਾਰ ਨੇ ਉਹਨਾਂ ਤੇ ਫਾਇਰਿੰਗ ਕਰ ਦਿੱਤੀ।

Crime in India: What explains the four-month delay in the release of the  national crime report?

ਫਾਇਰਿੰਗ ਦੌਰਾਨ ਅਜੀਤਪਾਲ ਜ਼ਖ਼ਮੀ ਹੋ ਗਏ ਅਤੇ ਉਹਨਾਂ ਦੇ ਦੋਸਤ ਵੱਲੋਂ ਜ਼ਖ਼ਮੀ ਹਾਲਤ ਵਿੱਚ ਅਜੀਤਪਾਲ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅਜੀਤਪਾਲ ਬੀਤੇ ਦਿਨ ਹੀ ਅੰਮ੍ਰਿਤਸਰ ਤੋਂ ਆਪਣੇ ਪਿੰਡ ਬਟਾਲਾ ਗਏ ਸਨ।

ਪਿੰਡ ਪਹੁੰਚਣ ਉਪਰੰਤ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਅਤੇ ਉਹ ਮੁੜ ਆਪਣੇ ਘਰ ਤੋਂ ਅੰਮ੍ਰਿਤਸਰ ਲਈ ਆਪਣੇ ਦੋਸਤ ਨਾਲ ਗੱਡੀ ‘ਚ ਚੱਲ ਪਏ। ਇਸ ਦੌਰਾਨ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਇਸ ਗੱਲ ਦਾ ਖ਼ੁਲਾਸਾ ਨਹੀਂ ਹੋ ਸਕਿਆ ਕਿ ਕਿਸਦਾ ਫੋਨ ਆਇਆ ਸੀ ਅਤੇ ਪੁਲਸ ਨੇ ਵੀ ਇਸ ਮਾਮਲੇ ‘ਚ ਕੋਈ ਪੁਸ਼ਟੀ ਨਹੀਂ ਕੀਤੀ।

Leave a Reply

Your email address will not be published. Required fields are marked *