ਅਣਪਛਾਤੇ ਵਿਅਕਤੀਆਂ ਨੇ ਕਬੱਡੀ ਖਿਡਾਰੀ ਜਗਜੀਤ ਸਿੰਘ ਉਰਫ਼ ਜੱਗੂ ਦੀ ਲਈ ਜਾਨ

 ਅਣਪਛਾਤੇ ਵਿਅਕਤੀਆਂ ਨੇ ਕਬੱਡੀ ਖਿਡਾਰੀ ਜਗਜੀਤ ਸਿੰਘ ਉਰਫ਼ ਜੱਗੂ ਦੀ ਲਈ ਜਾਨ

ਪੰਜਾਬ ਵਿੱਚ ਜ਼ੁਲਮ ਇੰਨਾ ਵਧ ਗਿਆ ਹੈ ਕਿ ਮੁਲਜ਼ਮ ਦਿਨ ਦਿਹਾੜੇ ਲੋਕਾਂ ਦੇ ਕਤਲ ਕਰ ਰਹੇ ਹਨ। ਇੱਕ ਹੋਰ ਮਾੜੀ ਖ਼ਬਰ ਸਾਹਮਣੇ ਆਈ ਹੈ। ਇੱਕ ਕਬੱਡੀ ਖਿਡਾਰੀ ਦੁਸ਼ਮਣੀ ਦੇ ਭੇਂਟ ਚੜ੍ਹ ਗਿਆ। ਅਣਪਛਾਤੇ ਹਮਲਵਾਰਾਂ ਨੇ ਕਬੱਡੀ ਖਿਡਾਰੀ ਜਗਜੀਤ ਸਿੰਘ ਉਰਫ਼ ਜੱਗੂ ਦਾ ਕਤਲ ਕਰ ਦਿੱਤਾ ਹੈ। ਇਹ ਵਾਰਦਾਤ ਬੋਹਾ ਨੇੜਲੇ ਪਿੰਡ ਸ਼ੇਰਖਾਂ ਵਾਲਾ ਵਿੱਚ ਹੋਈ ਹੈ।

A Female tele caller found murdered in North-West Delhi office - The Statesman

ਕਬੱਡੀ ਖਿਡਾਰੀ ਜੱਗੂ ਘਰ ਵਿੱਚ ਸੁੱਤਾ ਪਿਆ ਸੀ ਕਿ ਹਮਲਾਵਰ ਗਲਾ ਵੱਢ ਕੇ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਕਬੱਡੀ ਖਿਡਾਰੀ ਜਗਜੀਤ ਸਿੰਘ ਉਰਫ ਜੱਗੂ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜਗਜੀਤ ਆਪਣੇ ਪਿਤਾ ਬਾਬੂ ਸਿੰਘ ਨਾਲ ਘਰ ਵਿੱਚ ਸੁੱਤਾ ਪਿਆ ਸੀ ਤੇ ਅਣਪਛਾਤਿਆਂ ਨੇ ਘਰ ਦੀ ਕੰਧ ਟੱਪ ਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲਾ ਵੱਢ ਦਿੱਤਾ, ਜਿਸ ਕਾਰਨ ਮੌਕੇ ਤੇ ਹੀ ਜਗਜੀਤ ਦੀ ਮੌਤ ਹੋ ਗਈ।

ਹਮਲਾਵਰ ਇੰਨੀ ਹੁਸ਼ਿਆਰੀ ਨਾਲ ਘਰ ਵਿੱਚ ਦਾਖਲ ਹੋਏ ਕਿ ਇਸ ਵਾਰਦਾਤ ਬਾਰੇ ਜਗਜੀਤ ਨੇੜੇ ਸੁੱਤੇ ਪਏ ਉਸ ਦੇ ਪਿਤਾ ਨੂੰ ਵੀ ਭਿਣਕ ਨਹੀਂ ਲੱਗੀ। ਬਾਬੂ ਸਿੰਘ ਮੁਤਾਬਕ ਜਦੋਂ ਸਵੇਰੇ ਚਾਰ ਵਜੇ ਉਠ ਕੇ ਉਸ ਨੇ ਵੇਖਿਆ ਤਾਂ ਮੰਜੇ ਤੇ ਲਹੂ ਲੁਹਾਣ ਹੋਈ ਜਗਜੀਤ ਦੀ ਲਾਸ਼ ਪਈ ਸੀ। ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਥਾਣਾ ਲੋਹਾ ਦੇ ਮੁਖੀ ਹਰਭਜਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੌਕੇ ਤੇ ਹਮਲਾਵਰ ਦੀ ਤਲਾਸ਼ ਲਈ ਖੋਜੀ ਕੁੱਤੇ ਵੀ ਮੰਗਵਾਏ ਪਰ ਅਜੇ ਤੱਕ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗੇ।

ਜਾਣਕਾਰੀ ਮੁਤਾਬਕ ਬਾਬੂ ਸਿੰਘ ਪਤਨੀ ਰਾਜਸਥਾਨ ਵੱਲ ਨਰਮਾ ਚੁਗਣ ਲਈ ਗਈ ਹੋਈ ਹੈ, ਜਦਕਿ ਉਸ ਦਾ ਨਿੱਕਾ ਪੁੱਤਰ ਚਨਰਜੀਤ ਸਿੰਘ ਫੌਜ ਵਿੱਚ ਹੈ। ਥਾਣਾ ਬੋਹਾ ਦੇ ਮੁਖੀ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੰਜਾਬ ਅੰਦਰ ਗੈਂਗਸਟਰ ਬਾਜ ਨਹੀਂ ਆ ਰਹੇ।

ਪੁਲਿਸ ਦੀ ਸਖਤੀ ਦੇ ਬਾਵਜੂਦ ਉਹ ਸ਼ਰੇਆਮ ਧਮਕੀਆਂ ਦੇ ਕੇ ਫਿਰੌਤੀਆਂ ਮੰਗ ਰਹੇ ਹਨ। ਹੁਣ ਮਰਹੂਮ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਦੇ ਭਰਾ ਅੰਗਰੇਜ਼ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਹਨ। ਐਸਐਸਪੀ ਜਲੰਧਰ (ਦਿਹਾਤੀ) ਸਵਰਨਦੀਪ ਸਿੰਘ ਨੇ ਡੀਐਸਪੀ ਦਫ਼ਤਰ ਸ਼ਾਹਕੋਟ ਵਿੱਚ ਅੰਗਰੇਜ਼ ਸਿੰਘ ਨਾਲ ਮੁਲਾਕਾਤ ਕਰਕੇ ਪਿਛਲੇ ਕਈ ਦਿਨਾਂ ਤੋਂ ਉਸ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਲੰਘੇ ਦਿਨ ਅੱਧਾ ਘੰਟਾ ਚੱਲੀ ਇਸ ਮੀਟਿੰਗ ਵਿੱਚ ਐਸਐਸਪੀ ਨੇ ਮਰਹੂਮ ਦੇ ਭਰਾ ਤੋਂ ਧਮਕੀਆਂ ਸਬੰਧੀ ਜਾਣਕਾਰੀ ਲਈ ਤੇ ਛੇਤੀ ਹੀ ਇਸ ਮਾਮਲੇ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

 

Leave a Reply

Your email address will not be published.