ਅਜੇ ਸਸਤਾ ਨਹੀਂ ਹੋਵੇਗਾ ਡੀਜ਼ਲ-ਪੈਟਰੋਲ, ਸਾਉਦੀ ਅਰਬ ਨੇ ਦਿੱਤੀ ਇਹ ਸਲਾਹ

ਪੈਟਰੋਲੀਅਮ ਨਿਰਯਾਤ ਦੇਸ਼ਾਂ ਦੇ ਸੰਗਠਨ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੁਆਰਾ ਉਤਪਾਦਨ ’ਤੇ ਲਾਗੂ ਨਿਯੰਤਰਣ ਹੇਠ ਲਿਜਾਣ ਦੀ ਭਾਰਤ ਦੀ ਅਪੀਲ ਨੂੰ ਰੱਦ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ। ਸਾਊਦੀ ਅਰਬ ਨੇ ਭਾਰਤ ਨੂੰ ਕਿਹਾ ਕਿ ਉਹ ਪਿਛਲੇ ਸਾਲ ਜਦੋਂ ਕੱਚੇ ਤੇਲ ਦੀ ਕੀਮਤ ਕਾਫੀ ਹੇਠਾਂ ਚਲੇ ਗਏ ਸੀ ਉਸ ਸਮੇਂ ਖਰੀਦੇ ਗਏ ਕੱਚੇ ਤੇਲ ਦਾ ਇਸਤੇਮਾਲ ਕਰ ਸਕਦਾ ਹੈ।

ਤੇਲ ਦੇ ਸਭ ਤੋਂ ਜ਼ਿਆਦਾ ਉਪਯੋਗ ਵਿੱਚ ਆਉਣ ਵਾਲੇ ਬ੍ਰੇਂਟ ਕੱਚੇ ਤੇਲ ਦੀ ਕੀਮਤ ਸ਼ੁੱਕਰਵਾਰ ਨੂੰ ਕਰੀਬ ਇਕ ਪ੍ਰਤੀਸ਼ਤ ਵਧ ਕੇ 67.44 ਡਾਲਰ ਪ੍ਰਤੀ ਬੈਲਰ ’ਤੇ ਪਹੁੰਚ ਗਿਆ। ਓਪੇਕ ਅਤੇ ਉਸ ਦੇ ਸਹਿਯੋਗੀ ਦੇਸ਼ਾਂ, ਜਿਹਨਾਂ ਨੂੰ ਓਪੇਕ ਪਲੱਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਅਪਣੀ ਬੈਠਕ ਵਿੱਚ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਅਪ੍ਰੈਲ ਵਿੱਚ ਕੱਚੇ ਤੇਲ ਦਾ ਉਤਪਾਦਨ ਨਹੀਂ ਵਧਣਾ ਚਾਹੀਦਾ ਹੈ।
ਇਹਨਾਂ ਦੇਸ਼ਾਂ ਦਾ ਮੰਨਣਾ ਹੈ ਕਿ ਮੰਗ ਅਤੇ ਮਜ਼ਬੂਤ ਸੁਧਾਰ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਓਪੇਕ ਦੇਸ਼ਾਂ ਦੀ ਵੀਰਵਾਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਇਹਨਾਂ ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਉਹ ਕੱਚੇ ਤੇਲ ਦੀ ਕੀਮਤ ਵਿੱਚ ਸਥਿਰਤਾ ਲਿਆਉਣ ਲਈ ਉਹ ਉਤਪਾਦਨ ’ਤੇ ਲਾਗੂ ਰੋਕਾਂ ਨੂੰ ਘਟ ਕਰਨ। ਉਹਨਾਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਬਜ਼ਾਰ ਵਿੱਚ ਵਧਦੀਆਂ ਕੱਚੇ ਤੇਲ ਦੀਆਂ ਕੀਮਤਾਂ ਨਾਲ ਆਰਥਿਕ ਖੇਤਰ ਵਿੱਚ ਆਉਣ ਵਾਲਾ ਸੁਧਾਰ ਅਤੇ ਮੰਗ ਦੋਵਾਂ ’ਤੇ ਬੁਰਾ ਅਸਰ ਪੈ ਰਿਹਾ ਹੈ।
ਓਪੇਕ ਦੇਸ਼ਾਂ ਦੀ ਬੈਠਕ ਤੋਂ ਬਾਅਦ ਪ੍ਰਚਾਰਕਾਂ ਦੀ ਕਾਨਫਰੰਸ ਵਿੱਚ ਭਾਰਤ ਦੀ ਬੇਨਤੀ ਬਾਰੇ ਪੁੱਛੇ ਗਏ ਸਵਾਲ ’ਤੇ ਸਾਊਦੀ ਅਰਬ ਦੇ ਊਰਜਾ ਮੰਤਰੀ ਪ੍ਰਿੰਸ ਅਬਦੁਲਾਜ਼ੀਜ਼ ਬਿਨ ਸਲਮਾਨ ਨੇ ਕਿਹਾ ਕਿ ਭਾਰਤ ਨੂੰ ਪਿਛਲੇ ਸਾਲ ਖਰੀਦਿਆ ਗਿਆ ਕੱਚਾ ਤੇਲ ਭੰਡਾਰ ਬਹੁਤ ਘੱਟ ਭਾਅ ’ਤੇ ਇਸਤੇਮਾਲ ਕੀਤਾ ਜਾਣਾ ਚਾਹੀਦਾ ਸੀ। ਦਸ ਦਈਏ ਕਿ ਭਾਰਤ ਨੇ ਪਿਛਲੇ ਸਾਲ ਜਦੋਂ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਕਾਫੀ ਘਟ ਰੇਟ ’ਤੇ ਚਲ ਰਹੀ ਸੀ ਤਾਂ ਅਪਣੇ ਰਣਨੀਤਿਕ ਭੰਡਾਰਾਂ ਨੂੰ ਭਰਨ ਲਈ ਇਕ ਕਰੋੜ 67 ਲੱਖ ਬੈਰਲ ਕੱਚੇ ਤੇਲ ਦੀ ਖਰੀਦ ਕੀਤੀ ਸੀ। ਉਸ ਕੱਚੇ ਤੇਲ ਦਾ ਔਸਤ ਮੁੱਲ 19 ਡਾਲਰ ਪ੍ਰਤੀ ਬੈਰਲ ਸੀ।
ਪ੍ਰਧਾਨ ਨੇ 21 ਸਤੰਬਰ 2020 ਨੂੰ ਰਾਜ ਸਭਾ ਵਿੱਚ ਇਕ ਸਵਾਲ ਅਤੇ ਲਿਖਿਤ ਉਤਰ ਵਿੱਚ ਇਹ ਜਾਣਕਾਰੀ ਦਿੱਤੀ ਸੀ। ਬਹਿਰਹਾਲ, ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਧਣ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀ ਖੁਦਰਾ ਕੀਮਤਾਂ ਇਤਿਹਾਸਿਕ ਉਚਾਈ ’ਤੇ ਪਹੁੰਚ ਚੁੱਕੀਆਂ ਹਨ। ਤੇਲ ਕੰਪਨੀਆਂ ਨੇ ਜੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਏ ਤਾਜ਼ਾ ਵਾਧੇ ਨੂੰ ਗਾਹਕਾਂ ’ਤੇ ਪਾ ਦਿੱਤਾ ਤਾਂ ਤੇਲ ਦੀ ਖੁਦਰਾ ਕੀਮਤ ਹੋਰ ਵਧ ਜਾਵੇਗੀ।
