ਅਗਲੇ 5 ਦਿਨਾਂ ‘ਚ ਕਿਵੇਂ ਦਾ ਰਹੇਗਾ ਮੌਸਮ ਦਾ ਹਾਲ, ਪੜ੍ਹੋ ਇਹ ਖ਼ਬਰ

ਇਸ ਸਮੇਂ ਦੇਸ਼ ਦਾ ਉੱਤਰੀ ਹਿੱਸੇ ਵਿੱਚ ਗਰਮੀ ਦਾ ਕਹਿਰ ਵਧ ਗਿਆ ਹੈ। ਦਿੱਲੀ ਐਨਸੀਆਰ ਦੇ ਮੌਸਮ ਵਿਭਾਗ ਨੇ ਨਵੀਂ ਅਪਡੇਟ ਜਾਰੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 17 ਅਤੇ 19 ਅਪ੍ਰੈਲ ਨੂੰ ਭਿਆਨਕ ਗਰਮੀ ਪੈ ਸਕਦੀ ਹੈ। ਰਾਜਸਥਾਨ ਵਿੱਚ ਲੂ ਚੱਲੇਗੀ ਅਤੇ ਤੇਜ਼ ਗਰਮੀ ਰਹੇਗੀ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ 17-18 ਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ।

ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਅਜੇ ਇਸ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਵਿਭਾਗ ਦਾ ਕਿਹਣਾ ਹੈ ਕਿ ਹਿਮਾਚਲ ਪ੍ਰਦੇਸ਼ ‘ਚ 18 ਅਪ੍ਰੈਲ ਤੱਕ, ਜੰਮੂ ਰੀਜਨ ‘ਚ 16-18 ਅਪ੍ਰੈਲ ਤੱਕ, ਯੂਪੀ ‘ਚ 17-19 ਅਪ੍ਰੈਲ ਤੱਕ ਹੀਟ ਵੇਵ ਚਲੇਗੀ। ਉਧਰ ਬਿਹਾਰ ਅਤੇ ਗੁਜਰਾਤ ਦੇ ਕੱਛ ‘ਚ ਵੀ ਲੂ ਚਲਣ ਦੀ ਉਮੀਦ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ‘ਚ ਇੱਕ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ। ਇਸ ਪੱਛਮੀ ਗੜਬੜੀ ਕਰਕੇ 19 ਅਪ੍ਰੈਲ ਤੋਂ ਬਾਅਦ ਦਿੱਲੀ ਐਨਸੀਆਰ ਸਮੇਤ ਉੱਤਰ ਭਾਰਤ ‘ਚ ਬਾਰਸ਼ ਦੀ ਸੰਭਵਨਾ ਹੈ। ਬਾਰਿਸ਼ ਅਤੇ ਠੰਢੀਆਂ ਹਵਾਵਾਂ ਕਰਕੇ 42-45 ਡਿਗਰੀ ਪਹੁੰਚੇ ਤਾਪਮਾਨ ‘ਚ ਘੱਟੋ ਘੱਟ 2-3 ਡਿਗਰੀ ਦੀ ਕਮੀ ਆ ਸਕਦੀ ਹੈ।
IMD ਨੇ ਆਪਣੇ ਬੁਲਟਿਨ ‘ਚ ਕਿਹਾ ਕਿ ਅਗਲੇ 4 ਦਿਨਾਂ ਦੌਰਾਨ ਉੱਤਰੀ ਪੱਛਮੀ ਭਾਰਤ ‘ਚ ਜ਼ਿਆਦਾਤਰ ਤਾਪਮਾਨ ਹੌਲੀ ਹੌਲੀ 2-4 ਡਿਗਰੀ ਵੱਧ ਸਕਦਾ ਹੈ। ਇਸ ਤੋਂ ਬਾਅਦ ਮੌਸਮ ‘ਚ ਕੁਝ ਬਦਲਾਅ ਨਹੀਂ ਹੋਵੇਗਾ।
