Punjab

ਅਗਲੇ ਹਫ਼ਤੇ ਨਵਜੋਤ ਸਿੱਧੂ ਦੀ ਕੈਬਨਿਟ ’ਚ ਹੋ ਸਕਦੀ ਹੈ ਵਾਪਸੀ!

ਜਲੰਧਰ: ਪਿਛਲੇ ਕਰੀਬ ਡੇਢ ਸਾਲ ਤੋਂ ਪੰਜਾਬ ਦੀ ਸੱਤਾ ਤੋਂ ਦੂਰ ਚਲ ਰਹੇ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੀ ਦੁਸਹਿਰੇ ਤੋਂ ਬਾਅਦ ਕਿਸੇ ਵੀ ਸਮੇਂ ਸੱਤਾ ਵਿੱਚ ਵਾਪਸੀ ਹੋ ਸਕਦੀ ਹੈ। ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਸਿੱਧੂ ਦੁਆਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰੀਫ਼ ਕੀਤੇ ਜਾਣ ਤੋਂ ਬਾਅਦ ਦੋਵਾਂ ਆਗੂਆਂ ਵਿੱਚ ਗਿਲੇ-ਸ਼ਿਕਵੇ ਦੂਰ ਹੋ ਗਏ ਅਤੇ ਬੁੱਧਵਾਰ ਨੂੰ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਦੇ ਫਾਰਮ ਹਾਊਸ ਤੇ ਮੁਲਾਕਾਤ ਹੋਈ ਹੈ।

ਪਹਿਲੇ ਫਾਰਮੂਲੇ ਤਹਿਤ ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਨਾਲ-ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਹੈ, ਜਦੋਂ ਕਿ ਇਕ ਹੋਰ ਫਾਰਮੂਲੇ ਤਹਿਤ ਸਿੱਧੂ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਨਾਲ-ਨਾਲ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਹੋਈ ਹੈ।

ਰਾਹੁਲ ਗਾਂਧੀ ਫਿਲਹਾਲ ਕੇਰਲਾ ਦੇ ਦੌਰੇ ਤੇ ਹਨ ਅਤੇ ਅੱਜ ਉਹਨਾਂ ਦੇ ਦਿੱਲੀ ਪਹੁੰਚਣ ਦੀ ਉਮੀਦ ਹੈ। ਅਗਲੇ ਹਫ਼ਤੇ ਕਿਸੇ ਵੀ ਦਿਨ ਰਾਹੁਲ ਗਾਂਧੀ ਦੇ ਨਾਲ ਮੁਲਾਕਾਤਾ ਤੋਂ ਬਾਅਧ ਸਿੱਧੂ ਦਾ ਸੱਤਾ ਤੋਂ ਬਨਵਾਸ ਖਤਮ ਹੋ ਸਕਦਾ ਹੈ।

ਹਾਲਾਂਕਿ ਸਿੱਧੂ ਕੈਬਨਿਟ ‘ਚ ਦਮਦਾਰ ਮੰਤਰਾਲੇ ਦੇ ਨਾਲ-ਨਾਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਦੀ ਮੰਗ ਕਰ ਰਹੇ ਹਨ ਪਰ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਦੋਹਾਂ ਪੱਖਾਂ ‘ਚੋਂ ਕਿਹੜਾ ਲਚੀਲਾ ਰੁਖ ਅਪਣਾਉਂਦਾ ਹੈ।

ਦਸ ਦਈਏ ਕਿ ਵਿਧਾਨ ਸਭਾ ਸੈਸ਼ਨ ਵਿੱਚ ਕੈਪਟਨ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਬਿੱਲਾਂ ਖਿਲਾਫ ਮਤੇ ਪਾਏ ਗਏ ਸਨ ਜਿਹਨਾਂ ਨੂੰ ਪੰਜਾਬ ਵਿੱਚ ਪਾਸ ਕੀਤਾ ਗਿਆ ਹੈ। ਇਸ ਮੌਕੇ ਨਵਜੋਤ ਸਿੱਧੂ ਵੀ ਵਿਧਾਨ ਸਭਾ ਵਿੱਚ ਸ਼ਾਮਲ ਸਨ। ਉਹਨਾਂ ਕਿਹਾ ਸੀ ਕਿ ਕੈਪਟਨ ਸਰਕਾਰ ਦੇ ਬਿੱਲ ਕੇਂਦਰ ਸਰਕਾਰ ਦੇ ਬਿੱਲਾਂ ਤੇ ਕਰਾਰੀ ਚਪੇੜ ਹੈ।

Click to comment

Leave a Reply

Your email address will not be published. Required fields are marked *

Most Popular

To Top