News

ਅਗਲੇ ਵਿੱਤੀ ਸਾਲ ’ਚ ਇਸ ਤਰ੍ਹਾਂ ਹੋਵੇਗੀ ਭਾਰਤੀ ਅਰਥਵਿਵਸਥਾ

ਭਾਰਤ ਦੀ ਅਰਥਵਿਵਸਥਾ ਕੋਰੋਨਾ ਦੀ ਮਾਰ ਤੋਂ ਬਾਅਦ ਹੁਣ ਸੁਧਾਰ ਦੀ ਪਟੜੀ ਤੇ ਚੱਲ ਪਈ ਹੈ। ਇਕ ਰਿਪੋਰਟ ਮੁਤਾਬਕ ਅਗਲੇ ਵਿੱਤੀ ਸਾਲ 2021-22 ਵਿੱਚ ਭਾਰਤੀ ਅਰਥ-ਵਿਵਸਥਾ 10 ਪ੍ਰਤੀਸ਼ਤ ਦਾ ਵਾਧਾ ਦਰਜ ਕਰੇਗੀ। ਡੇਲਾਇਟ ਦੀ ਰਿਪੋਰਟ ਮੁਤਾਬਕ ਵਾਇਸ ਆਫ ਏਸ਼ੀਆ ਵਿੱਚ ਕਿਹਾ ਗਿਆ ਹੈ ਕਿ ਆਰਥਿਕ ਗਤੀਵਿਧੀਆਂ ਵਿੱਚ ਸੁਧਾਰ ਦਿਖਾਈ ਦੇ ਰਿਹਾ ਹੈ।

ਦਸ ਦਈਏ ਕਿ ਕੋਰੋਨਾ ਵਾਇਰਸ ਦੀ ਮਾਰ ਤੋਂ ਪ੍ਰਭਾਵਿਤ ਭਾਰਤੀ ਅਰਥਵਿਵਸਥਾ ਵਿੱਚ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਅਪ੍ਰੈਲ-ਜੂਨ ਤਿਮਾਹੀ ਵਿੱਚ 23.9 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ। ਉੱਥੇ ਹੀ ਜੁਲਾਈ-ਸਤੰਬਰ ਦੀ ਦੂਜੀ ਤਿਮਾਹੀ ਵਿੱਚ ਇਕ ਸਾਲ ਪਹਿਲਾਂ ਦੇ ਇਸੇ ਸਮੇਂ ਦੇ ਮੁਕਾਬਲੇ ਸਕਲ ਘਰੇਲੂ ਉਤਪਾਦ 7.5 ਫ਼ੀਸਦ ਘੱਟ ਰਿਹਾ।

ਰਿਪੋਰਟ ਵਿੱਚ ਕਿਹਾ ਗਿਆ ਕਿ ਕਾਰਾਂ ਦੀ ਮਜ਼ਬੂਤ ਵਿਕਰੀ, ਤਿਆਰ ਇਸਪਾਤ ਦੇ ਉਤਪਾਦਨ ਵਿੱਚ ਵਾਧਾ ਤੇ ਡੀਜ਼ਲ ਦੀ ਖ਼ਪਤ ਨਾਲ ਜੀਐਸਟੀ ਵਿੱਚ ਵਾਧੇ ਤੋਂ ਪਤਾ ਲਗਦਾ ਹੈ ਕਿ ਅਨਲੌਕ ਤੋਂ ਬਾਅਦ ਅਰਥਵਿਵਸਥਾ ਦੀ ਸਥਿਤੀ ਕਾਫ਼ੀ ਤੇਜ਼ੀ ਨਾਲ ਸੁਧਰ ਰਹੀ ਹੈ।

ਤਿਉਹਾਰੀ ਸੀਜ਼ਨ ਨੇ ਵੀ ਅਰਥਵਿਵਸਥਾ ਦੀ ਸਥਿਤੀ ਸੁਧਾਰਨ ਵਿੱਚ ਮਦਦ ਕੀਤੀ ਹੈ। ਰਿਪੋਰਟ ਮੁਤਾਬਕ ਜੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਉੱਚੇ ਪੱਧਰ ਤੇ ਬਣੇ ਰਹਿੰਦੇ ਹਨ ਤਾਂ ਇਸ ਵਾਧੇ ਨੂੰ ਕਾਇਮ ਰੱਖਣਾ ਅਗਲੇ ਸਾਲ ਦੌਰਾਨ ਚੁਣੌਤੀਪੂਰਵਕ ਹੋਵੇਗਾ।

ਰਿਪੋਰਟ ਮੁਤਾਬਕ ਅੰਦਾਜ਼ਾ ਹੈ ਕਿ ਚਾਲੂ ਵਿੱਤੀ ਸਾਲ ਵਿੱਚ ਗਿਰਾਵਟ ਤੋਂ ਬਾਅਦ ਅਗਲੇ ਸਾਲ ਵਿੱਚ ਅਰਥਵਿਵਸਥਾ ਦੋ ਅੰਕ ਦਾ ਵਾਧਾ ਦਰਜ ਕਰੇਗੀ।

Click to comment

Leave a Reply

Your email address will not be published. Required fields are marked *

Most Popular

To Top