ਅਕਾਲੀ ਦਲ ਬੁਰੇ ਫ਼ਸੇ, ਭਾਜਪਾ ਨੇ ਕੀਤਾ ਵੱਡਾ ‘ਧਮਾਕਾ’

ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਅਕਾਲੀਆਂ ਨੇ ਭਾਜਪਾ ਅਤੇ ਐਨਡੀਏ ਨਾਲ ਅਪਣਾ ਨਾਤਾ ਤੋੜ ਲਿਆ ਹੈ। ਅਕਾਲੀ ਦਲ ਨੇ ਐਨਡੀਏ ਤੋਂ ਅੱਡ ਹੋ ਕੇ ਖੇਤੀ ਕਾਨੂੰਨਾਂ ‘ਤੇ ਮੋਦੀ ਸਰਕਾਰ ਨੂੰ ਘੇਰਨਾ ਸ਼ੁਰੂ ਕੀਤਾ ਤਾਂ ਬੀਜੇਪੀ ਨੇ ਵੀ ਸਾਬਕਾ ਭਾਈਵਾਲ ਦੀਆਂ ਪੋਲਾਂ ਖੋਲ੍ਹ ਦਿੱਤੀਆਂ।

ਇਸ ਤੋਂ ਬਾਅਦ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਸ਼ਨੀਵਾਰ ਨੂੰ ਖ਼ਾਸ ਚੰਡੀਗੜ੍ਹ ਪਹੁੰਚੇ ਸਨ। ਉਹਨਾਂ ਨੇ ਪੱਤਰਕਾਰਾਂ ਸਾਹਮਣੇ ਦਾਅਵਾ ਕੀਤਾ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਰਹਿੰਦਿਆਂ ਕਦੇ ਵੀ ਖੇਤੀ ਬਿੱਲਾਂ ਦਾ ਵਿਰੋਧ ਨਹੀਂ ਕੀਤਾ ਸੀ।
ਇਹ ਵੀ ਪੜ੍ਹੋ: ਰਾਹੁਲ ਦੀ ਪੰਜਾਬ ਟਰੈਕਟਰ ਰੈਲੀ ’ਚ ਨਵਜੋਤ ਸਿੱਧੂ ਵੀ ਹੋਣਗੇ ਸ਼ਾਮਲ
ਇਸ ਬਿਆਨ ਤੋਂ ਬਾਅਦ ਅਕਾਲੀ ਦਲ ਹੁਣ ਫਸਦਾ ਨਜ਼ਰ ਆ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਖੇਤੀ ਕਾਨੂੰਨ ਬਾਰੇ ਹੋਈਆਂ ਮੀਟਿੰਗਾਂ ਵਿੱਚ ਇਸ ਦਾ ਵਿਰੋਧ ਕੀਤਾ ਸੀ। ਉਹਨਾਂ ਕਿਹਾ ਸੀ ਕਿ ਸਰਕਾਰ ਨੇ ਉਹਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਅਤੇ ਨਾ ਹੀ ਉਹਨਾਂ ਦੀ ਸਲਾ ਮੰਨੀ।
ਇਹ ਵੀ ਪੜ੍ਹੋ: ਮੱਟ ਸ਼ੇਰੋਵਾਲਾ ਨੇ ਪੀਐਮ ਮੋਦੀ ਨੂੰ ਦਿੱਤੀ ਵੱਡੀ ਨਸੀਹਤ, “ਜੱਟ ਅਤੇ ਜਾਟ ਨਾਲ ਪੰਗਾ ਨਾ ਲਵੇ ਕੇਂਦਰ ਸਰਕਾਰ”
ਉਹਨਾਂ ਅੱਗੇ ਕਿਹਾ ਕਿ 6 ਸਤੰਬਰ ਤੋਂ ਪਹਿਲਾਂ ਅਕਾਲੀ ਦਲ ਦੇ ਬੋਲ ਹੋਰ ਸਨ ਤੇ ਹੁਣ ਹੋਰ। ਅਸਤੀਫ਼ਾ ਦੇਣ ਤੋਂ ਬਾਅਦ ਇਹ ਬਿਲਕੁੱਲ ਹੀ ਬਦਲ ਗਏ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਤਿੰਨ ਮਹੀਨਿਆਂ ਤੋਂ ਇਹਨਾਂ ਖੇਤੀ ਬਿੱਲਾਂ ਤੇ ਮੋਦੀ ਸਰਕਾਰ ਦੇ ਨਾਲ ਸਨ ਪਰ ਹੁਣ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਡਰਾਮੇ ਵਿੱਚ ਸ਼ਾਮਲ ਹੋ ਗਏ ਹਨ।
ਸੁਖਬੀਰ ਬਾਦਲ ਵੱਲੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਇਹ ਬਿੱਲ ਕਿਸਾਨਾਂ ਦੀ ਖੁਸ਼ਹਾਲੀ ਲਈ ਹਨ ਤੇ ਉਹ ਇਹਨਾਂ ਬਿੱਲਾਂ ਨਾਲ ਹੋਰ ਮਾਲਾਮਾਲ ਹੋ ਸਕਦੇ ਹਨ। ਪਰ ਹੁਣ ਉਹਨਾਂ ਦੇ ਤੇਵਰ ਬਿਲਕੁੱਲ ਹੀ ਬਦਲੇ ਨਜ਼ਰ ਆ ਰਹੇ ਹਨ।
