News

ਅਕਾਲੀ ਦਲ ਬਾਲਟੀ ਦੇ ਚੋਣ ਨਿਸ਼ਾਨ ‘ਤੇ ਲੜੇਗਾ ਚੋਣਾਂ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਹੁਣ ਨਵਾਂ ਫ਼ੈਸਲਾ ਸਾਹਮਣੇ ਆਇਆ ਹੈ। ਦਿੱਲੀ ਹਾਈਕੋਰਟ ਦੇ ਡਬਲ ਬੈਂਚ ਨੇ ਅਕਾਲੀ ਦਲ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਪੁਰਾਣੇ ਚੋਣ ਨਿਸ਼ਾਨ ਤੇ ਹੀ ਚੋਣਾਂ ਲੜਨ ਦੀ ਆਗਿਆ ਦੇ ਦਿੱਤੀ ਹੈ। ਗੁਰਦੁਆਰਾ ਐਕਟ ਦੇ ਸੋਧੇ ਹੋਏ ਨਿਯਮ ਮੁਤਾਬਕ ਸੁਸਾਇਟੀ ਐਕਟ ਤਹਿਤ ਕੇਵਲ ਰਜਿਸਟਰਡ ਧਾਰਮਿਕ ਪਾਰਟੀਆਂ ਹੀ ਚੋਣ ਲੜਨ ਨੂੰ ਲੈ ਕੇ ਅੱਜ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।

Akali Dal plans to scrap water sharing pacts during special assembly session

ਇਸ ਮੁਤਾਬਕ ਛੇ ਪਾਰਟੀਆਂ ਦੇ ਨਾਮ ਸੂਚੀ ਵਿੱਚ ਸ਼ਾਮਲ ਕੀਤੇ ਗਏ ਸੀ। ਇਹਨਾਂ ਵਿਚੋਂ ਅਕਾਲੀ ਦਲ ਬਾਦਲ ਦਾ ਨਾਮ ਹੀ ਗਾਇਬ ਸੀ। ਜਿਸ ਤੋਂ ਬਾਅਦ ਅਕਾਲੀ ਦਲ ਬਾਦਲ ਨੇ ਅਦਾਲਤ ਦਾ ਰੁਖ ਕੀਤਾ। ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਬਾਦਲ ਪਹਿਲੇ ਚੋਣ ਨਿਸ਼ਾਨ ਤੇ ਹੀ ਚੋਣ ਲੜ ਸਕਦਾ ਹੈ।

ਹੁਣ ਬਾਲਟੀ ਦੇ ਚੋਣ ਨਿਸ਼ਾਨ ਤੇ ਅਕਾਲੀ ਦਲ ਦਿੱਲੀ ਕਮੇਟੀ ਦੀਆਂ ਚੋਣਾਂ ਲੜੇਗਾ। ਦਸ ਦਈਏ ਕਿ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਅੱਜ ਤੋਂ ਨਾਮਜ਼ਦਗੀਆਂ ਭਰਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੀ ਆਖਰੀ ਤਰੀਕ 7 ਅਪ੍ਰੈਲ ਹੋਵੇਗੀ। 25 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਤੇ 28 ਅਪ੍ਰੈਲ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ।

ਦਸ ਦਈਏ ਕਿ ਅਕਾਲੀ ਦਲ ਦਿੱਲੀ, ਮਨਜੀਤ ਸਿੰਘ ਜੀ ਕੇ, ਜਾਗੋ ਪਾਰਟੀ, ਅਕਾਲੀ ਦਲ ਬਾਦਲ, ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਦੀ ਜੱਥੇਬੰਦੀ, ਪੰਥਕ ਸੇਵਾ ਦਲ ਤੇ ਵਡਾਲਾ ਗਰੁੱਪ ਦੇ ਉਮੀਦਵਾਰਾਂ ਵਿੱਚ ਮੁੱਖ ਟੱਕਰ ਹੋਵੇਗੀ। ਇਸ ਤੋਂ ਪਹਿਲਾਂ ਅਦਾਲਤ ਦਾ ਇਹ ਫ਼ੈਸਲਾ ਆਇਆ ਸੀ ਕਿ ਅਕਾਲੀ ਦਲ ਬਾਦਲ ਇਹ ਚੋਣਾਂ ਨਹੀਂ ਲੜ ਸਕੇਗਾ।

Click to comment

Leave a Reply

Your email address will not be published. Required fields are marked *

Most Popular

To Top