ਅਕਾਲੀ ਦਲ ‘ਚੋਂ ਕੱਢਣ ਮਗਰੋਂ ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ ਦਾ ‘ਚਿੱਠੀ ਬੰਬ’, ਖੋਲ੍ਹ ਦਿੱਤੀਆਂ ਸਾਰੀਆਂ ਪੋਲਾਂ

 ਅਕਾਲੀ ਦਲ ‘ਚੋਂ ਕੱਢਣ ਮਗਰੋਂ ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ ਦਾ ‘ਚਿੱਠੀ ਬੰਬ’, ਖੋਲ੍ਹ ਦਿੱਤੀਆਂ ਸਾਰੀਆਂ ਪੋਲਾਂ

ਸੀਨੀਅਰ ਲੀਡਰ ਬੀਬੀ ਜਗੀਰ ਕੌਰ ਮਗਰੋਂ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਇਸ ਐਕਸ਼ਨ ਤੋਂ ਬਾਅਦ ਪਾਰਟੀ ਵਿੱਚ ਬਗਾਵਤ ਵਧਣ ਦੇ ਆਸਾਰ ਬਣ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਹੋਰ ਸੀਨੀਅਰ ਲੀਡਰ ਬਗਾਵਤ ਦਾ ਬਿਗੁਲ ਵਜਾ ਸਕਦੇ ਹਨ।

SGPC election: Despite loss, Bibi Jagir Kaur 'dents' armour of Akali Dal

ਉਧਰ, ਅਨੁਸ਼ਾਸਨੀ ਕਮੇਟੀ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਜਗਮੀਤ ਬਰਾੜ ਦਾ ਚਿੱਠੀ ਬੰਬ ਸਾਹਮਣੇ ਆਇਆ ਹੈ। ਬਰਾੜ ਨੇ ਚਿੱਠੀ ਜਾਰੀ ਕਰਦਿਆਂ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਨੇ ਚਿੱਠੀ ਵਿੱਚ ਲਿਖਿਆ ਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਉਹਨਾਂ ਕੁਝ ਨੁਕਤੇ ਚੁੱਕੇ ਸਨ।

ਇਸ ਚਿੱਠੀ ਰਾਹੀਂ ਬਰਾੜ ਨੇ ਝੂੰਦਾ ਕਮੇਟੀ ਦੇ ਨੁਕਤੇ ਜਨਤਕ ਕੀਤੇ ਹਨ। ਉਹਨਾਂ ਇਹ ਨੁਕਤੇ ਇਸ ਚਿੱਠੀ ਰਾਹੀਂ ਅਨੁਸ਼ਾਸਨੀ ਕਮੇਟੀ ਦੇ ਧਿਆਨ ਵਿੱਚ ਵੀ ਲਿਆਂਦੇ ਹਨ। ਇਹਨਾਂ ਨੁਕਤਿਆਂ ਵਿੱਚ ਬਰਾੜ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਕਾਇਮ ਕੀਤੀ ਇੱਕ ਪੜਤਾਲੀਆ ਸਬ ਕਮੇਟੀ ਦੀ ਰਿਪੋਰਟ ਵਿੱਚ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਸੱਤਾ ਦੌਰਾਨ ਹੋਏ ਬੱਜਰ ਗੁਨਾਹਾਂ ਦੀ ਮੁਆਫ਼ੀ ਮੰਗਣ ਤੇ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਪਾਲਣਾ ਦਾ ਜ਼ਿਕਰ ਕੀਤਾ ਗਿਆ ਹੈ।

ਕਮੇਟੀ ਨੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਭਵਿੱਖ ਵਿੱਚ ਕੌਮੀ ਏਜੰਡਾ ਬਣਾਏ ਜਾਣ ਤੇ ਜ਼ੋਰ ਦਿੱਤਾ ਸੀ। ਉਹਨਾਂ ਕਿਹਾ ਕਿ ਸਬ ਕਮੇਟੀ ਨੇ ਲੋਕ ਭਾਵਨਾਵਾਂ ਦੇ ਅਨੁਕੂਲ ਪਰਿਵਾਰਵਾਦ ਤੇ ਕੁਨਬਾਪ੍ਰਸਤੀ, ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਕੋਹੜ ਵਾਂਗ ਫੈਲ ਗਈ ਹੈ, ਤੇ ਰੋਕ ਲਾ ਕੇ ਮੈਰਿਟ ਦੇ ਆਧਾਰ ਤੇ ਕੁਰਬਾਨੀ ਤੇ ਪੰਥਕ ਰਵਾਇਤਾਂ ਮੁਤਾਬਕ ਆਗੂਆਂ ਤੇ ਕਾਰਕੁਨਾਂ ਨੂੰ ਮਾਨਤਾ ਦੇਣ ਦੀ ਗੱਲ ਕਹੀ ਸੀ। ਉਹਨਾਂ ਅੱਗੇ ਲਿਖਿਆ ਕਿ ਪਾਰਟੀ ਪ੍ਰਧਾਨ ਦੇ ਦੁਆਲੇ ਇਕੱਤਰ ਹੋਏ ਮੌਕਾਪ੍ਰਸਤ, ਲੋਭੀ, ਲਾਲਚੀ ਤੇ ਭ੍ਰਿਸ਼ਟ ਲੋਕਾਂ ਨੂੰ ਲਾਂਭੇ ਕਰਕੇ ਯੋਗ ਤੇ ਕੁਰਬਾਨੀ ਵਾਲੇ ਆਗੂਆਂ ਨੂੰ ਮੂਹਰੇ ਲਿਆਂਦਾ ਜਾਵੇ।

Leave a Reply

Your email address will not be published. Required fields are marked *