Punjab

ਅਕਾਲੀਆਂ (ਬਾਦਲ) ਦੇ ਖੇਤੀ ਬਿੱਲਾਂ ਨੂੰ ਲੈ ਕੇ ਪਹਿਲਾਂ ਸੁਰ ਹੋਰ ਸਨ ਤੇ ਹੁਣ ਹੋਰ: ਕੈਪਟਨ

ਅੱਜ ਰਾਹੁਲ ਗਾਂਧੀ ਦੀ ਪੰਜਾਬ ਦੀ ਰੈਲੀ ਵਿੱਚ ਕਾਂਗਰਸ ਦੇ ਬਹੁਤ ਸਾਰੇ ਲੀਡਰ ਸ਼ਾਮਲ ਹੋਏ ਸਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਪੰਜਾਬ ਤੇ ਕਾਲੇ ਕਾਨੂੰਨ ਥੋਪ ਰਹੀ ਹੈ ਪਰ ਉਹ ਉਸ ਖ਼ਿਲਾਫ਼ ਜੰਗ ਲੜਦੇ ਰਹਿਣਗੇ।

ਇਸ ਜੰਗ ਦੇ ਮੈਦਾਨ ਵਿੱਚ ਕਿਸਾਨ ਜੱਥੇਬੰਦੀਆਂ ਵੀ ਡਟੀਆਂ ਹੋਈਆਂ ਹਨ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਉਹਨਾਂ ਨੂੰ ਸਰਕਾਰ ਦੀਆਂ ਨੀਤੀਆਂ ਨੂੰ ਸਮਝਣਾ ਚਾਹੀਦਾ ਹੈ। ਜੇ ਕੋਈ ਵੀ ਸਰਕਾਰ ਇਹ ਜਾਣਦੀ ਹੋਵੇ ਕਿ ਕਿਸਾਨ ਇਸ ਨਾਲ ਡੁਬ ਜਾਵੇਗਾ ਤਾਂ ਕੋਈ ਵੀ ਇਹ ਕਦਮ ਨਹੀਂ ਚੁੱਕੇਗਾ ਪਰ ਕੇਂਦਰ ਸਰਕਾਰ ਕਰ ਰਹੀ ਹੈ।

ਕੇਂਦਰ ਸਰਕਾਰ ਕਿਸਾਨਾਂ ਨੂੰ ਖ਼ਤਮ ਕਰ ਕੇ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੇ ਨੇ: ਰਾਹੁਲ ਗਾਂਧੀ

ਉਹਨਾਂ ਅੱਗੇ ਕਿਹਾ ਕਿ ਪਹਿਲਾਂ ਅਸੀਂ ਅਮਰੀਕਾ ਤੋਂ ਲੋਕਾਂ ਲਈ ਰੋਟੀ ਉਧਾਰ ਲੈਂਦੇ ਸੀ। ਫਿਰ ਸਾਡੇ ਪੰਜਾਬ ਦੀ ਕਿਸਾਨੀ ਨੇ ਬੀੜਾ ਚੁੱਕਿਆ। ਅਸੀਂ ਤਾਂ ਝੋਨਾ ਵੀ ਨਹੀਂ ਖਾਂਦੇ ਸੀ ਸਿਰਫ ਖੀਰ ਖਾਂਦੇ ਸੀ।

ਮੰਡੀ ’ਚ ਕਿਸਾਨਾਂ ਦਾ ਹਾਲ-ਬੇਹਾਲ, ਹੋ ਰਹੀ ਖੱਜਲ ਖੁਆਰੀ

ਅਸੀਂ ਦੋ ਫੀਸਦ ਹਾਂ ਪਰ ਪੰਜਾਬ ਦੇਸ਼ ਦਾ 50 ਫੀਸਦ ਭੰਡਾਰ ਅੰਨ ਨਾਲ ਹੈ। ਕੈਪਟਨ ਨੇ ਕਿਹਾ ਜੋ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤੇ ਜਦੋਂ ਤਕ ਉਹ ਬਦਲਣਗੇ ਨਹੀਂ ਉਦੋਂ ਤਕ ਕੋਈ ਫਾਇਦਾ ਨਹੀਂ। ਹੁਣ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। 

Click to comment

Leave a Reply

Your email address will not be published. Required fields are marked *

Most Popular

To Top