12ਵੀਂ ਪਾਸ ਲਈ ਵੀ ਸੁਨਹਿਰੀ ਮੌਕਾ, ਰਾਸ਼ਟਰੀ ਜਲ ਵਿਕਾਸ ਏਜੰਸੀ ਦੀ ਨਿਕਲੀ ਭਰਤੀ

ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਨਿਕਲੀਆਂ ਹਨ। ਰਾਸ਼ਟਰੀ ਜਲ ਵਿਕਾਸ ਏਜੰਸੀ, ਦਿੱਲੀ ਨੇ ਕਈ ਅਹੁਦਿਆਂ ਤੇ ਭਰਤੀਆਂ ਕੱਢੀਆਂ ਹਨ। ਇਸ ਭਰਤੀ ਲਈ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ ਜੂਨੀਅਰ ਇੰਜੀਨੀਅਰ, ਹਿੰਦੀ ਟਰਾਂਸਲੇਟਰ, ਜੂਨੀਅਰ ਅਕਾਊਂਟਸ ਅਫ਼ਸਰ, ਅਪਰ ਡਿਵੀਜ਼ਨ ਕਲਰਕ, ਅਪਰ ਡਿਵੀਜ਼ਨ ਕਲਰਕ ਸਟੇਨੋਗ੍ਰਾਫ਼ਰ ਗ੍ਰੇਡ-2 ਅਤੇ ਲੋਅਰ ਡਿਵੀਜ਼ਨ ਕਲਰਕ ਦੇ ਅਹੁਦਿਆਂ ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਤਰੀਕ 10 ਮਈ 2021 ਅਤੇ ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਰੀਕ 25 ਜੂਨ 2021 ਹੈ।

ਰਾਸ਼ਟਰੀ ਜਲ ਵਿਕਾਸ ਏਜੰਸੀ ਦੇ ਅਹੁਦੇ
ਜੂਨੀਅਰ ਇੰਜੀਨੀਅਰ- 16 ਅਹੁਦੇ
ਹਿੰਦੀ ਟਰਾਂਸਲੇਟਰ- 1 ਅਹੁਦਾ
ਜੂਨੀਅਰ ਅਕਾਊਂਟਸ ਅਫ਼ਸਰ- 5 ਅਹੁਦੇ
ਅਪਰ ਡਿਵੀਜ਼ਨ ਕਲਰਕ- 12 ਅਹੁਦੇ
ਸਟੇਨੋਗ੍ਰਾਫ਼ਰ- 5 ਅਹੁਦੇ
ਲੋਅਰ ਡਿਵੀਜ਼ਨ ਕਲਰਕ- 23 ਅਹੁਦੇ
ਸਿੱਖਿਅਕ ਯੋਗਤਾ
ਜੂਨੀਅਰ ਇੰਜੀਨੀਅਰ ਲਈ ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਹੋਵੇ।
ਜੂਨੀਅਰ ਅਕਾਊਂਟਸ ਅਫ਼ਸਰ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਸੰਸਥਾ ਤੋਂ ਡਿਗਰੀ ਪ੍ਰਾਪਤ ਹੋਵੇ। ਸਰਕਾਰੀ ਦਫ਼ਤਰ/ਪੀਐਸਯੂ/ਖੁਦਮੁਖਤਿਆਰ ਬਾਡੀਜ਼/ਵਿਧਾਨਿਕ ਬਾਡੀਜ਼ ਵਿੱਚ ਕੈਸ਼ ਅਤੇ ਅਕਾਊਂਟ ਵਿੱਚ ਤਿੰਨ ਸਾਲ ਦਾ ਤਜ਼ਰਬਾ ਹੋਵੇ। ਅਪਰ ਡਿਵੀਜ਼ਨ ਕਲਰਕ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਲਈ ਹੋਵੇ।
ਸਟੇਨੋਗ੍ਰਾਫ਼ਰ ਲਈ ਕਿਸੇ ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ ਤੋਂ 12ਵੀਂ ਜਮਾਤ ਪਾਸ ਹੋਣਾ ਜ਼ਰੂਰੀ ਹੈ। ਨਾਲ ਹੀ 80 ਸ਼ਬਦ ਪ੍ਰਤੀ ਮਿੰਟ ਟੈਸਟ ਪਾਸ ਹੋਣਾ ਲਾਜ਼ਮੀ ਹੈ। ਲੋਅਰ ਡਿਵੀਜ਼ਨ ਕਲਰਕ ਲਈ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਪਾਸ ਹੋਣਾ ਜ਼ਰੂਰੀ ਅਤੇ 35 ਸ਼ਬਦ ਪ੍ਰਤੀ ਮਿੰਟ ਦੀ ਟਾਈਪਿੰਗ ਗਤੀ ਅੰਗਰੇਜ਼ੀ ਵਿਚ ਜਾਂ 30 ਸ਼ਬਦ ਪ੍ਰਤੀ ਮਿੰਟ ਹਿੰਦੀ ਵਿਚ ਟਾਈਪਿੰਗ ਦੀ ਪਕੜ ਹੋਵੇ।
ਅਰਪਲਾਈ ਕਰਨ ਦੀ ਫ਼ੀਸ
ਜਨਰਲ/ਓ. ਬੀ. ਸੀ. ਲਈ 840 ਰੁਪਏ
ਐੱਸ. ਸੀ., ਐੱਸ. ਟੀ., ਜਨਾਨੀ ਵਰਗ ਈ. ਡਬਲਿਊ ਐੱਸ., ਪੀ. ਡਬਲਿਊ. ਡੀ. ਵਰਗ ਲਈ 500 ਰੁਪਏ
ਉਮਰ ਜੂਨੀਅਰ ਇੰਜੀਨੀਅਰ ਲਈ 18 ਤੋਂ 27 ਸਾਲ
ਹਿੰਦੀ ਟਰਾਂਸਲੇਟਰ ਲਈ 21 ਤੋਂ 30 ਸਾਲ
ਜੂਨੀਅਰ ਅਕਾਊਂਟਸ ਅਫ਼ਸਰ ਲਈ 21 ਤੋਂ 30 ਸਾਲ
ਅਪਰ ਡਿਵੀਜ਼ਨ ਕਲਰਕ ਲਈ 18 ਤੋਂ 27 ਸਾਲ
ਸਟੇਨੋਗ੍ਰਾਫ਼ਰ ਲਈ 18 ਤੋਂ 27 ਸਾਲ
ਲੋਅਰ ਡਿਵੀਜ਼ਨ ਕਲਰਕ ਲਈ 18 ਤੋਂ 27 ਸਾਲ
