ਹੁਣ ਮਿੱਟੀ ਦੇ ਚੁੱਲ੍ਹੇ ਵਰਤਣ ਲਈ ਹੋ ਜਾਓ ਤਿਆਰ, ਨਹੀਂ ਭਰਾ ਹੋਣਾ ਸਿਲੰਡਰ, ਹੋਗਿਆ ਮਹਿੰਗਾ

ਮਹਿੰਗਾਈ ਦੀ ਗਰਮੀ ਵੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਆਮ ਲੋਕਾਂ ਲਈ ਘਰ ਦੇ ਖਰਚ ਤੋਰਨੇ ਵੀ ਮੁਸ਼ਕਿਲ ਹੋ ਗਏ ਹਨ। ਹੁਣ ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਗਿਆ ਹ। ਸਰਕਾਰੀ ਤੇਲ ਕੰਪਨੀਆਂ ਨੇ ਘਰ ਵਿੱਚ ਵਰਤੇ ਜਾਂਦੇ ਐਲਪੀਜੀ ਸਿਲੰਡਰਾਂ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਹੁਣ 834 ਰੁਪਏ ਹੋ ਗਈ ਹੈ।

ਪਹਿਲਾਂ ਐਲਪੀਜੀ ਦੀ ਕੀਮਤ 809 ਰੁਪਏ ਸੀ। ਹਾਲਾਂਕਿ ਅਪ੍ਰੈਲ ਵਿੱਚ ਸਿਲੰਡਰ 10 ਰੁਪਏ ਸਸਤਾ ਹੋ ਗਿਆ ਸੀ, ਉਸ ਤੋਂ ਬਾਅਦ ਮਈ-ਜੂਨ ਵਿੱਚ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਕੋਲਕਾਤਾ ਵਿੱਚ ਸਿਲੰਡਰ 861 ਰੁਪਏ ਵਿਕ ਰਿਹਾ ਹੈ। ਇਸ ਦੇ ਨਾਲ ਹੀ ਮੁੰਬਈ ਤੇ ਚੇਨੱਈ ਵਿੱਚ ਸਿਲੰਡਰ ਦੀ ਕੀਮਤ ਕ੍ਰਮਵਾਰ 834 ਰੁਪਏ ਅਤੇ 850 ਰੁਪਏ ਹੈ। ਇਸ ਸਾਲ 1 ਜਨਵਰੀ ਨੂੰ ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 694 ਰੁਪਏ ਸੀ।
1 ਜੁਲਾਈ ਨੂੰ, ਇਹ ਕੀਮਤ 834 ਰੁਪਏ ਹੈ, ਜਿਸ ਦਾ ਮਤਲਬ ਹੈ ਕਿ ਇਸ ਸਾਲ ਘਰੇਲੂ ਗੈਸ ਦੀ ਕੀਮਤ ਵਿਚ 138 ਰੁਪਏ ਦਾ ਵਾਧਾ ਹੋਇਆ ਹੈ। 4 ਫਰਵਰੀ ਨੂੰ ਕੀਮਤ 719 ਰੁਪਏ ਪ੍ਰਤੀ ਸਿਲੰਡਰ ਕੀਤੀ ਗਈ ਸੀ। ਇਸ ਦੇ ਨਾਲ ਹੀ ਦਿੱਲੀ ਵਿਚ 19 ਕਿਲੋਗ੍ਰਾਮ ਸਿਲੰਡਰ ਦੀ ਕੀਮਤ 76.50 ਰੁਪਏ ਵਧ ਕੇ 1550 ਰੁਪਏ ਹੋ ਗਈ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ 1 ਜੂਨ ਨੂੰ ਦਿੱਲੀ ਵਿੱਚ ਇਸ ਸਿਲੰਡਰ ਦੀ ਕੀਮਤ ਵਿੱਚ 122 ਰੁਪਏ ਦੀ ਕਮੀ ਆਈ ਸੀ।
ਇਸ ਸਮੇਂ ਕੋਲਕਾਤਾ, ਮੁੰਬਈ, ਚੇਨਈ ਵਿੱਚ 19 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ਕ੍ਰਮਵਾਰ 1651.50, 1507, 1687.50 ਰੁਪਏ ਹੈ। 15 ਫਰਵਰੀ ਨੂੰ ਕੀਮਤ 769 ਰੁਪਏ ਅਤੇ 25 ਫਰਵਰੀ ਨੂੰ 794 ਰੁਪਏ ਕੀਤੀ ਗਈ ਸੀ। 1 ਮਾਰਚ ਨੂੰ ਸਿਲੰਡਰ ਦੀ ਕੀਮਤ ਘਟਾ ਕੇ 819 ਰੁਪਏ ਕਰ ਦਿੱਤੀ ਗਈ ਸੀ। ਅਪ੍ਰੈਲ ਵਿੱਚ 10 ਰੁਪਏ ਕਟੌਤੀ ਕੀਤੀ ਗਈ ਸੀ।
