News

ਸੁਮੇਧ ਸੈਣੀ ਦੀਆਂ ਵਧੀਆਂ ਮੁਸ਼ਕਿਲਾਂ, ਚੰਡੀਗੜ੍ਹ ਦੇ 4 ਮੁਲਜ਼ਮਾਂ ’ਤੇ ਵੀ ਕੇਸ ਦਰਜ

ਬੇਨਾਮੀ ਜਾਇਦਾਦ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਸ਼ਿਕਾਇਤ ਤੋਂ ਬਾਅਦ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਸੁਮੇਧ ਸਿੰਘ ਸੈਣੀ ਸਮੇਤ ਟ੍ਰਾਈਸਿਟੀ ਦੇ 4 ਮੁਲਜ਼ਮ ਅਤੇ ਪੰਜਾਬ ਦੇ 2 ਮੁਲਜ਼ਮ ਸਮੇਤ ਕੁੱਲ 7 ਲੋਕਾਂ ਵਿਰੁਧ ਆਈਪੀਸੀ ਦੀ ਧਾਰਾ 13 (1) (ਬੀ) 13(2) ਤੇ ਆਈਪੀਸੀ ਦੀ ਧਾਰਾ 109, 120 ਬੀ ਤਹਿਤ ਕੁਲ ਚਾਰ ਧਾਰਾਵਾਂ ਨਾਲ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਹਿਚਾਣ ਚੰਡੀਗੜ੍ਹ ਦੇ ਸੈਕਟਰ-20 ਦੇ ਵਾਸੀ ਸੁਮੇਧ ਸਿੰਘ ਸੈਣੀ, ਸੈਕਟਰ-35 ਦੇ ਨਿਮਰਤ ਸਿੰਘ, ਸੈਕਟਰ-27 ਦੇ ਅਮਿਤ ਸਿੰਗਲਾ, ਫੇਜ਼-3 ਬੀ1 ਮੋਹਾਲੀ ਦੇ ਰਹਿਣ ਵਾਲੇ ਸੁਰਿੰਦਰਜੀਤ ਸਿੰਘ, ਪੰਜਾਬ ਦੇ ਮੁਕੇਰੀਆਂ ਕਸਬੇ ਦੇ ਵਾਸੀ ਅਜੇ ਕੌਸ਼ਲ, ਪ੍ਰਦੂਮਨ ਸਿੰਘ ਤੇ ਪਰਮਜੀਤ ਸਿੰਘ ਵਜੋਂ ਹੋਈ ਹੈ।

Kotkapura firing: SIT seeks permission to conduct lie detector test on Saini,  Umranangal - Hindustan Times

ਇਸ ਐਫਆਈਆਰ ਵਿੱਚ ਪਰਮਜੀਤ ਸਿੰਘ ਦੇ ਪਤੇ ਦਾ ਕੋਈ ਜ਼ਿਕਰ ਨਹੀਂ ਹੈ। ਦੱਸ ਦੇਈਏ ਕਿ ਬੇਨਾਮੀ ਸੰਪਤੀ ਦੇ ਮਾਮਲੇ ‘ਚ ਵਿਜੀਲੈਂਸ ਦੇ ਐਸਐਸਪੀ ਦੀ ਸ਼ਿਕਾਇਤ ਤੋਂ ਬਾਅਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਸੂਤਰਾਂ ਦੀ ਮੰਨੀਏ ਤਾਂ ਸੈਕਟਰ-20 ਸਥਿਤ ਸੈਣੀ ਦੇ ਘਰ 6 ਘੰਟੇ 45 ਮਿੰਟ ਦੀ ਤਲਾਸ਼ੀ ਮੁਹਿੰਮ ਚਲਾਉਣ ਤੋਂ ਬਾਅਦ ਕੁਝ ਜਾਂਚ ਅਧਿਕਾਰੀ ਮੰਗਲਵਾਰ ਨੂੰ ਵੀ ਸੈਣੀ ਦੇ ਘਰ ਆਏ।

ਇਸ ਮਾਮਲੇ ਤੇ ਕੋਈ ਵੀ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ। ਬੇਨਾਮੀ ਜਾਇਦਾਦ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਵੀ ਪੰਜਾਬ ਵਿਜੀਲੈਂਸ ਬਿਊਰੋ ਦੇ ਏਆਈਜੀ ਗਗਨ ਅਜੀਤ ਸਿੰਘ, ਐਸਐਸਪੀ ਵਰਿੰਦਰ ਬਰਾੜ ਸਮੇਤ 2 ਦਰਜਨ ਪੁਲਿਸ ਮੁਲਾਜ਼ਮਾਂ ਨੇ ਸੈਣੀ ਦੇ ਘਰ ਕਰੀਬ 6 ਘੰਟੇ 45 ਮਿੰਟ ਤਕ ਤਲਾਸ਼ੀ ਮੁਹਿੰਮ ਚਲਾਈ। ਪਰ ਪੂਰੀ ਟੀਮ ਨੂੰ ਖਾਲ੍ਹੀ ਹੱਥ ਹੀ ਵਾਪਸ ਪਰਤਣਾ ਪਿਆ।

Click to comment

Leave a Reply

Your email address will not be published.

Most Popular

To Top