News

ਲਗਾਤਾਰ ਤੀਜੇ ਦਿਨ ਵਧੀ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ, 3874 ਹੋਈਆਂ ਮੌਤਾਂ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਰੁਕਣ ਦਾ ਨਾਮ ਨਹੀਂ ਲੈ ਰਹੀ। ਲਗਾਤਾਰ ਤੀਜੇ ਦਿਨ ਆਏ ਨਵੇਂ ਮਾਮਲਿਆਂ ਦੀ ਗਿਣਤੀ ਵਧੀ ਹੈ। ਹਾਲਾਂਕਿ ਬੀਤੇ ਦਿਨੀਂ ਮਹਾਂਮਾਰੀ ਦੇ ਮਾਮਲਿਆਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਸੀ।

COVID-19: After Centre Revised Guidelines, Doctors in Quarantine Asked to  Vacate Hotels or Face Pay Cut - The Wire Science

ਸਿਹਤ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 2,76,110 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਸਨ ਤੇ 3874 ਇਨਫੈਕਟਡ ਮਰੀਜ਼ਾਂ ਦੀ ਜਾਨ ਚਲੀ ਗਈ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 369077 ਹੈ। 96841 ਲੋਕ ਐਕਟਿਸ ਕੇਸਾਂ ਵਿੱਚ ਹਨ।

19 ਮਈ ਤਕ ਦੇਸ਼ਭਰ ‘ਚ 18 ਕਰੋੜ, 70 ਲੱਖ, 9 ਹਜ਼ਾਰ, 792 ਕੋਰੋਨਾ ਡੋਜ਼ ਦਿੱਤੇ ਜਾ ਚੁੱਕੇ ਹਨ। ਲੰਘੇ ਦਿਨ 11 ਲੱਖ 66 ਹਜ਼ਾਰ 90 ਟੀਕੇ ਲਾਏ ਗਏ, ਜਦਕਿ ਹੁਣ ਤੱਕ 32 ਕਰੋੜ ਤੋਂ ਵੱਧ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ ਤਕਰੀਬਨ 20 ਲੱਖ ਕੋਰੋਨਾ ਲਾਗ ਦੇ ਨਮੂਨੇ ਲਏ ਗਏ, ਜਿਸ ਦੀ ਪਾਜ਼ਿਟਿਵਿਟੀ ਦਰ 13 ਫ਼ੀਸਦ ਤੋਂ ਵੱਧ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਮੌਤ ਦਰ 1.11 ਫ਼ੀਸਦ ਹੈ ਜਦਕਿ ਤੰਦਰੁਸਤ ਹੋਣ ਦੀ 86 ਫ਼ੀਸਦ ਹੈ।

Click to comment

Leave a Reply

Your email address will not be published.

Most Popular

To Top