News

“ਮੇਰੇ ਲਈ ਨਾ ਮੰਗੋ ਭਾਰਤ ਰਤਨ”, ਰਤਨ ਟਾਟਾ ਨੇ ਕੀਤੀ ਸੋਸ਼ਲ ਮੀਡੀਆ ’ਤੇ ਕੈਂਪੇਨ ਰੋਕਣ ਦੀ ਅਪੀਲ

ਦੇਸ਼ ਦੇ ਸੀਨੀਅਰ ਉਦਯੋਗਪਤੀ ਰਤਨ ਟਾਟਾ ਨੇ ਸੋਸ਼ਲ ਮੀਡੀਆ ’ਤੇ ਉਹਨਾਂ ਨੂੰ ਭਾਰਤ ਰਤਨ ਦੇਣ ਦੀ ਮੰਗ ਕਰ ਰਹੇ ਲੋਕਾਂ  ਨੂੰ ਇਸ ਅਭਿਆਨ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ। ਟਾਟਾ ਨੇ ਕਿਹਾ ਕਿ ਉਹ ਭਾਰਤੀ ਹੋਣ ’ਤੇ ਖੁਦ ਨੂੰ ਕਿਸਮਤ ਵਾਲਾ  ਮੰਨਦੇ ਹਨ ਅਤੇ ਉਹਨਾਂ ਨੂੰ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇਣ ਤੇ ਖੁਸ਼ੀ ਹੋਵੇਗੀ। 100 ਅਰਬ ਡਾਲਰ ਤੋਂ ਵੱਧ ਦੇ ਟਾਟਾ ਸਮੂਹ ਦੇ ਆਨਰੇਰੀ ਚੇਅਰਮੈਨ ਨੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਉਹਨਾਂ ਲਈ ਭਾਰਤ ਰਤਨ ਦੀ ਮੰਗ ਮੁਹਿੰਮ ਨੂੰ ਰੋਕਣ ਲਈ ਕਿਹਾ ਹੈ।

ਸੋਸ਼ਲ ਮੀਡੀਆ ‘ਤੇ ਮੁਹਿੰਮ ਦੇ ਜ਼ਰੀਏ ਸਰਕਾਰ ਤੋਂ ਟਾਟਾ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਟਾਟਾ ਨੇ ਟਵੀਟ ਕੀਤਾ ਕਿ, “ਮੈਂ ਸੋਸ਼ਲ ਮੀਡੀਆ ’ਤੇ ਇਹ ਅਭਿਆਨ ਚਲਾਉਣ ਵਾਲੇ ਇਕ ਵਰਗ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹਾਂ। ਮੈਂ ਉਹਨਾਂ ਨੂੰ ਨਿਰਮਤਾ ਨਾਲ ਅਪੀਲ ਕਰਦਾ ਹਾਂ ਕਿ ਇਸ ਤਰ੍ਹਾਂ ਅਭਿਆਨ ਨੂੰ  ਰੋਕਿਆ ਜਾਵੇ।” ਸੋਸ਼ਲ ਮੀਡੀਆ ਤੇ ਇਸ ਸਮੇਂ #ਭਾਰਤਰਤਨ ਫਾਰ ਰਤਨ ਟਾਟਾ ਟ੍ਰੇਂਡ ਕਰ ਰਿਹਾ ਹੈ। ਸੋਸ਼ਲ ਮੀਡੀਆ ਉਪਭੋਗਤਾ ਟਾਟਾ ਨੂੰ ਉਹਨਾਂ ਦੇ ਯੋਗਦਾਨ ਵਿਸ਼ੇਸ਼ ਰੂਪ ਤੋਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਭਾਰਤ ਰਤਨ ਦੇਣ ਦੀ ਮੰਗ ਕਰ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top