News

ਮਨੀਸ਼ ਤਿਵਾੜੀ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਕਰਤਾ ਟਵੀਟ

ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀਆਂ ਖਬਰਾਂ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹੁਣ ਇੱਕ ਟਵੀਟ ਕੀਤਾ ਹੈ। ਉਹਨਾਂ ਆਬਾਦੀ ਦੀ ਬਣਤਰ ਫ਼ੀਸਦੀ ਦਰ ਦੇ ਹਿਸਾਬ ਨਾਲ ਸਾਂਝੀ ਕਰਦੇ ਲਿਖਿਆ ਕਿ ਸਮਾਜਿਕ ਬਰਾਬਰੀ ਜ਼ਰੂਰੀ ਹੈ। ਤਿਵਾੜੀ ਨੇ ਟਵੀਟ ਕਰ ਕੇ ਕਿਹਾ ਕਿ, “ਪੰਜਾਬ ਵਿੱਚ 57.75 ਫ਼ੀਸਦੀ ਸਿੱਖ ਆਬਾਦੀ ਹੈ ਜਦਕਿ 38.49 ਫ਼ੀਸਦੀ ਹਿੰਦੂ।

PunjabKesari

ਇਸ ਵਿੱਚ ਸਿੱਖ ਅਤੇ ਹਿੰਦੂ ਮਿਲਾ ਕੇ 31.94 ਫ਼ੀਸਦੀ ਆਬਾਦੀ ਹੈ। ਉਹਨਾਂ ਲਿਖਿਆ ਕਿ ਹਿੰਦੂ ਅਤੇ ਸਿੱਖ ਵਿੱਚ ਨਹੁੰ-ਮਾਸ ਦਾ ਰਿਸ਼ਤਾ ਹੈ ਪਰ ਬਰਾਬਰੀ ਸਮਾਜਿਕ ਨਿਆਂ ਦੀ ਬੁਨਿਆਦ ਹੈ। ਇਹ ਟਵੀਟ ਨੂੰ ਇਸ ਗੱਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੱਟ ਸਿੱਖ ਹਨ ਤਾਂ ਫਿਰ ਪੰਜਾਬ ਕਾਂਗਰਸ ਦਾ ਪ੍ਰਧਾਨ ਜੱਟ ਸਿੱਖ ਲਾਉਣਾ ਕਿੱਥੋਂ ਤੱਕ ਵਾਜਬ ਹੈ।”

PunjabKesari

ਅਜੇ ਪੰਜਾਬ ਵਿੱਚ ਸਿੱਖ ਚਿਹਰੇ ਦੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ ਅਤੇ ਜੇ ਸਿੱਧੂ ਪ੍ਰਧਾਨ ਬਣੇ ਤਾਂ ਸੰਗਠਨ ਮੁਖੀ ਵੀ ਸਿੱਖ ਚਿਹਰਾ ਹੋਵੇਗਾ।

Click to comment

Leave a Reply

Your email address will not be published.

Most Popular

To Top