ਰਾਜਾ ਵੜਿੰਗ ਨੇ ਬਰਨਾਲਾ ਬੱਸ ਸਟੈਂਡ ਤੇ ਮਾਰਿਆ ਛਾਪਾ, ਕੀਤਾ ਵੱਡਾ ਐਲਾਨ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਰਨਾਲਾ ਬੱਸ ਸਟੈਂਡ ਦਾ ਦੌਰਾ ਕੀਤਾ ਹੈ। ਬੱਸ ਸਟੈਂਡ ਦੀ ਖਸਤਾ ਹਾਲਤ ਦੇਖਦਿਆਂ ਹੀ ਟਰਾਂਸਪੋਰਟ ਮੰਤਰੀ ਨੇ ਇਕ ਕਰੋੜ ਦਾ ਟੈਂਡਰ ਲਵਾਇਆ ਅਤੇ ਡੇਢ ਕਰੋੜ ਆਪਣੇ ਵੱਲੋਂ ਦੇਣ ਦਾ ਐਲਾਨ ਕੀਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ, ਬਰਨਾਲਾ ਬੱਸ ਸਟੈਂਡ ਦੀ ਹਾਲਤ ਕਾਫ਼ੀ ਖਸਤਾ ਹੈ ਅਤੇ ਇਸ ਵਿੱਚ ਬਹੁਤ ਹੀ ਜ਼ਿਆਦਾ ਕਮੀਆਂ ਹਨ।

ਇਹਨਾਂ ਕਮੀਆਂ ਨੂੰ ਉਹਨਾਂ ਵੱਲੋਂ ਜਲਦੀ ਦੂਰ ਕਰਵਾਇਆ ਜਾਵੇਗਾ। ਵੜਿੰਗ ਨੇ ਕਿਹਾ ਕਿ, ਪੰਜਾਬ ਵਿੱਚ ਟਰਾਂਸਪੋਰਟ ਮਾਫ਼ੀਆ ਹੈ, ਉਸ ਦੀ ਰੋਕਥਾਮ ਲਗਾਤਾਰ ਜਾਰੀ ਹੈ, ਕਿਉਂ ਕਿ ਉਹਨਾਂ ਨੇ ਮੰਤਰੀ ਬਣਨ ਤੋਂ ਬਾਅਦ ਪੀਆਰਟੀਸੀ ਅਤੇ ਪਨਬਸ 53-53 ਲੱਖ ਰੁਪਏ ਦਾ ਰੋਜ਼ਾਨਾ ਮੁਨਾਫ਼ਾ ਹੋ ਰਿਹਾ ਹੈ। ਇਸ ਦੌਰਾਨ ਰਾਜਾ ਵੜਿੰਗ ਨੇ ਸਵਾਰੀਆਂ ਨਾਲ ਗੱਲਬਾਤ ਕੀਤੀ ਅਤੇ ਬੱਸ ਅੱਡੇ ਦੇ ਜਨਰਲ ਮੈਨੇਜਰ ਦੀ ਚੰਗੀ ਕਲਾਸ ਵੀ ਲਾਈ।
ਅਸਲ ਵਿੱਚ ਰਾਜਾ ਵੜਿੰਗ ਬੱਸ ਅੱਡੇ ਵਿੱਚ ਪਈ ਗੰਦਗੀ ਨੂੰ ਦੇਖ ਕੇ ਭੜਕ ਉੱਠੇ ਅਤੇ ਮੌਕੇ ਤੇ ਹੀ ਜੀਐੱਮ ਨੂੰ ਖਰੀਆਂ ਖੋਟੀਆਂ ਸੁਣਾ ਦਿੱਤੀਆਂ। ਇਸ ਦੌਰਾਨ ਰਾਜਾ ਵੜਿੰਗ ਨੇ ਮੌਕੇ ਤੇ ਹੀ ਨਗਰ ਸੁਧਾਰ ਟਰੱਸਟ ਦੇ ਚੈਅਰਮੈਨ ਮੱਖਣ ਸ਼ਰਮਾ ਨੂੰ ਵੀ ਮੌਕੇ ਤੇ ਫੋਨ ਲਾ ਕੇ ਝਾੜ ਪਾਈ ਹੈ।
ਰਾਜਾ ਵੜਿੰਗ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੋਂ ਖਾਸੇ ਨਾਰਾਜ਼ ਵੀ ਦਿਖਾਈ ਦਿੱਤੇ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ, ਟਰਾਂਸਪੋਰਟ ਮਾਫ਼ੀਆ ਵਿੱਚ ਬਾਦਲ ਪਰਿਵਾਰ ਦੀਆਂ ਬੱਸਾਂ ਵੱਖ-ਵੱਖ ਨਾਂ ਤੇ ਚੱਲ ਰਹੀਆਂ ਹਨ, ਉਸ ਦਾ ਵੀ ਉਹਨਾਂ ਵੱਲੋਂ ਖੁਲਾਸਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸੰਘ ਇੱਕ ਸਮਝਦਾਰ ਚੀਫ਼ ਮਨਿਸਟਰ ਸਨ, ਜੇ ਉਹ ਕਿਸੇ ਬਾਰੇ ਗੱਲ ਕਰਨਗੇ ਤਾਂ ਉਂਗਲੀਆਂ ਉਹਨਾਂ ਵੱਲ ਵੀ ਉਠਣਗੀਆਂ।
