News

ਪੰਜਾਬ ’ਚ ਅੱਜ ਤੋਂ 18-44 ਸਾਲ ਵਾਲਿਆਂ ਨੂੰ ਲੱਗੇਗੀ ਵੈਕਸੀਨ

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਤਕ ਬਹੁਤ ਸਾਰੇ ਲੋਕਾਂ ਦੀ ਕੋਰੋਨਾ ਵਾਇਰਸ ਦੀ ਮਾਰ ਹੇਠ ਆ ਕੇ ਜਾਨ ਜਾ ਚੁੱਕੀ ਹੈ। ਉੱਥੇ ਹੀ ਪੰਜਾਬ ਸਰਕਾਰ ਸੂਬੇ ਭਰ ਵਿੱਚ ਸੋਮਵਾਰ ਤੋਂ 18 ਤੋਂ 44 ਸਾਲ ਉਮਰ ਵਰਗ ਦੇ ਉਸਾਰੀ ਕਾਮਿਆਂ ਨੂੰ ਕੋਵਿਡ-19 ਟੀਕੇ ਲਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

Covid vaccine: First 'milestone' vaccine offers 90% protection - BBC News

ਸਿਹਤ ਮੰਤਰੀ ਬਲਬੀਰ ਸਿੰਘ ਨੇ ਦਸਿਆ ਕਿ ਸਿਹਤ ਵਿਭਾਗ ਨੂੰ 18 ਤੋਂ 44 ਸਾਲ ਉਮਰ ਵਰਗ ਦੇ ਟੀਕਾਕਰਨ ਲਈ ਕੋਵਿਡ-19 ਟੀਕੇ ਦੀਆਂ ਸਿਰਫ਼ 1 ਲੱਖ ਖੁਰਾਕਾਂ ਪ੍ਰਾਪਤ ਹੋਈਆਂ ਹਨ। ਇਹ ਫ਼ੈਸਲਾ ਕੀਤਾ ਗਿਆ ਹੈ ਕਿ ਇਹ ਖੁਰਾਕਾਂ ਉਸਾਰੀ ਕਾਮਿਆਂ ਨੂੰ ਪਹਿਲ ਦੇ ਆਧਾਰ ’ਤੇ ਦਿੱਤੀਆਂ ਜਾਣਗੀਆਂ।

The Most Promising COVID-19 Vaccine Candidates | COVID-19 Vaccine Research

ਉਹਨਾਂ ਦਸਿਆ ਪੰਜਾਬ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਲਿਮਟਿਡ ਨੂੰ 30 ਲੱਖ ਖੁਰਾਕਾਂ ਦਾ ਆਰਡਰ ਕਰ ਦਿੱਤਾ ਹੈ, ਜਿਸ ਤਹਿਤ ਮਈ, 2021 ਵਿੱਚ 18-44 ਸਾਲ ਉਮਰ ਵਰਗ ਲਈ 4.29 ਲੱਖ ਖੁਰਾਕਾਂ ਦੀ ਵੰਡ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਟੀਕਾ ਮਾਹਰ ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਮਈ ਵਿੱਚ ਉਪਲੱਬਧ ਖੁਰਾਕਾਂ ਦੀ ਵੰਡ ਲਈ ਨਿੱਜੀ ਖੇਤਰ ਅਤੇ ਹੋਰ ਸਰੋਤਾਂ ਦੀ ਭਾਈਵਾਲੀ ਨਾਲ ਖੁਰਾਕਾਂ ਦੀ ਮੰਗ ਦੀ ਪੂਰਤੀ ਕੀਤੀ ਜਾਵੇ।

ਜਿਹੜੇ ਲੋਕਾਂ ਨੂੰ ਪਹਿਲਾਂ ਤੋਂ ਹੀ ਕੋਈ ਨਾ ਕੋਈ ਬਿਮਾਰੀ ਹੈ ਉਹਨਾਂ ਨੂੰ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਖ਼ਤਰਾ ਹੈ ਅਤੇ ਇਸ ਲਈ ਅਗਲੇ ਪੜਾਅ ਵਿੱਚ 70 ਫ਼ੀਸਦੀ ਖ਼ੁਰਾਕਾਂ ਇਹਨਾਂ ਲੋਕਾਂ ਲਈ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਅੱਗੇ ਕਿਹਾ ਕਿ ਕੁੱਝ ਕਿੱਤਿਆਂ ਵਿੱਚ ਦੂਜੇ ਵਿਅਕਤੀਆਂ ਨਾਲ ਵਧੇਰੇ ਗੱਲਬਾਤ ਕਰਨੀ ਪੈਂਦੀ ਹੈ ਜਿਸ ਨਾਲ ਉਹਨਾਂ ਵਿੱਚ ਵਾਇਰਸ ਅਤੇ ਫੈਲਾਅ ਦਾ ਸਭ ਤੋਂ ਵੱਧ ਜ਼ੋਖ਼ਮ ਹੁੰਦਾ ਹੈ, ਇਸ ਲਈ 30 ਫ਼ੀਸਦੀ ਖ਼ੁਰਾਕਾਂ ਇਸ ਸਮੂਹ ਲਈ ਨਿਰਧਾਰਿਤ ਕੀਤੀਆਂ ਜਾਣ।

ਇਸ ਸਬੰਧੀ ਰਣਨੀਤੀ ਵਿੱਚ ਜ਼ੋਖਮ ਵਾਲੇ ਪੇਸ਼ੇਵਾਰਾਂ ਦੀ ਸੂਚੀ ਪਹਿਲਾਂ ਹੀ ਪੇਸ਼ ਕੀਤੀ ਜਾ ਚੁੱਕੀ ਹੈ ਪਰ ਮਈ 2021 ਲਈ ਸਿਰਫ ਉੱਚ ਜ਼ੋਖ਼ਮ ਕਾਮੇ, ਅਧਿਆਪਕ ਅਤੇ ਸਰਕਾਰੀ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਤੇ ਹੋਰ ਮੁਲਾਜ਼ਮ ਸ਼ਾਮਲ ਹਨ। ਟੀਕਿਆਂ ਦੀ ਵੰਡ ਨੂੰ ਲੈ ਕੇ ਉਹਨਾਂ ਕਿਹਾ ਕਿ ਜ਼ਿਲ੍ਹੇ ਨੂੰ ਆਬਾਦੀ, ਮੌਤ ਦਰ ਅਤੇ ਘਾਣਤਾ ਦੇ ਆਧਾਰ ’ਤੇ 3 ਜ਼ੋਨਾਂ, ਏ, ਬੀ ਅਤੇ ਸੀ ਵਿੱਚ ਵੰਡਿਆ ਗਿਆ ਹੈ, ਜਿਹਨਾਂ ਨੂੰ 50 ਫ਼ੀਸਦੀ, 30 ਫ਼ੀਸਦੀ ਅਤੇ 20 ਫ਼ੀਸਦੀ ਅਲਾਟਮੈਂਟ ਨਿਰਧਾਰਤ ਕੀਤੀ ਗਈ ਹੈ।  

Click to comment

Leave a Reply

Your email address will not be published. Required fields are marked *

Most Popular

To Top