Punjab

ਨਵਜੋਤ ਸਿੱਧੂ ਦਾ ਕੈਪਟਨ ‘ਤੇ ਸ਼ਬਦੀ ਹਮਲਾ, ਮੁੱਦੇ ਤੇ ਆਓ, ਭਟਕਾਉਣਾ ਬੰਦ ਕਰੋ!

ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਵਿਚਾਲੇ ਆਪਸੀ ਤਕਰਾਰ ਲਗਾਤਾਰ ਜਾਰੀ ਹੈ। ਇੱਕ ਪਾਸੇ ਜਿਥੇ ਕੈਪਟਨ ਸਿੱਧੂ ਨੂੰ ਆਪਣੇ ਖਿਲਾਫ ਚੋਣ ਲੜ੍ਹਨ ਲਈ ਚੈਲੰਜ ਕਰ ਚੁੱਕੇ ਹਨ ਉਥੇ ਹੀ ਨਵਜੋਤ ਸਿੱਧੂ ਲਗਾਤਾਰ ਆਪਣੇ ਸੋਸ਼ਲ ਮੀਡੀਆ ਰਾਹੀਂ ਬੇਅਦਬੀ ਮਾਮਲਿਆਂ ਵਿੱਚ ਮੁੱਖ ਮੰਤਰੀ ਕੈਪਟਨ ‘ਤੋਂ ਤਿੱਖੇ ਸਵਾਲ ਪੁੱਛ ਰਹੇ ਹਨ।

ਨਵਜੋਤ ਸਿੱਧੂ ਬੇਅਦਬੀ ਮਾਮਲਿਆਂ ਵਿੱਚ ਪੰਜਾਬ ਸਰਕਾਰ  ‘ਤੇ ਸਵਾਲ ਖੜ੍ਹੇ ਕਰ ਰਹੇ ਨੇ ਅਤੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਅਜਿਹੇ ‘ਚ ਅੱਜ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਲਿਖਿਆ ਕਿ ……

ਮੁੱਦੇ ਤੇ ਆਓ, ਭਟਕਾਉਣਾ ਬੰਦ ਕਰੋ !

ਕੱਲ, ਅੱਜ ਤੇ ਕੱਲ – ਮੇਰੀ ਆਤਮਾ ਗੁਰੂ ਸਾਹਿਬ ਦੇ ਇਨਸਾਫ ਦੀ ਮੰਗ ਕਰਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਦੀ ਰਹੇਗੀ। ਗੁਰੂ ਦੀ ਬੇਅਦਬੀ ਦੇ ਇਨਸਾਫ ਦੀ ਮੰਗ ਪਾਰਟੀਆਂ ਤੋਂ ਉਪਰ ਹੈ… ਪਾਰਟੀ ਮੈਂਬਰਾਂ ਦੇ ਮੋਢੇ ਉੱਤੇ ਰੱਖ ਕੇ ਬੰਦੂਕ ਚਲਾਉਣੀ ਬੰਦ ਕਰੋ। ਤੁਸੀਂ ਆਪ ਸਿੱਧੇ ਤੌਰ ਤੇ ਇਸਦੇ ਜ਼ਿੰਮੇਵਾਰ ਅਤੇ ਜਵਾਬਦੇਹ ਹੋ – ਗੁਰੂ ਸਾਹਿਬ ਦੀ ਸੱਚੀ ਕਚਿਹਰੀ ਵਿੱਚ ਤੁਹਾਨੂੰ ਕੌਣ ਬਚਾਏਗਾ ??

ਦੱਸ ਦਈਏ ਕਿ ਹਾਈਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਖਾਰਿਜ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਨਵੀਂ ਤਿੰਨ ਮੈਂਬਰੀ ਐੱਸ.ਆਈ.ਟੀ. ਬਣਾਈ ਗਈ ਹੈ, ਜੋ ਕਿ ਬੇਅਬਦੀ ਮਾਮਲਿਆਂ ‘ਤੇ ਜਾਂਚ ਕਰੇਗੀ। ਇਸ ਤੋਂ ਬਾਅਦ ਹੁਣ ਸਿੱਧੂ ਨੇ ਇਸ ਪੂਰੇ ਮਾਮਲੇ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਨਾਕਾਬਲਿਅਤ ਕਰਾਰ ਦਿੱਤਾ ਅਤੇ ਲਗਾਤਾਰ ਉਹਨਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟਾਂ ਸ਼ੇਅਰ ਕਰ ਕੇ ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕੇ ਜਾ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top