News

ਤਾਲਿਬਾਨੀਆਂ ਨੇ ਭਾਰਤ ਨਾਲੋਂ ਵਪਾਰ ਕੀਤਾ ਬੰਦ, ਮਹਿੰਗੇ ਹੋਏ ਸੁੱਕੇ ਮੇਵੇ

ਤਾਲਿਬਾਨੀਆਂ ਨੇ ਭਾਰਤ ਤੋਂ ਦਰਾਮਦ ਤੇ ਬਰਾਮਦ ਤੇ ਪਾਬੰਦੀ ਲਾ ਦਿੱਤੀ ਹੈ। ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨਜ਼ ਮੁਤਾਬਕ, ਤਾਲਿਬਾਨ ਨੇ ਪਾਕਿਸਤਾਨ ਜਾਣ ਵਾਲੇ ਰਸਤੇ ਰਾਹੀਂ ਸਾਰੇ ਮਾਲ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਇਸ ਦਾ ਪ੍ਰਭਾਵ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਦਿਖਾਈ ਦੇ ਰਿਹਾ ਹੈ। ਸੁੱਕੇ ਮੇਵਿਆਂ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਦਿੱਲੀ ਦੀ ਸਭ ਤੋਂ ਵੱਡੀ ਸੁੱਕੇ ਮੇਵੇ ਦੀ ਮਾਰਕਿਟ ਖਾਰੀ ਬਾਵਲੀ ਵਿੱਚ ਸੁੱਕੇ ਮੇਵੇ 20 ਪ੍ਰਤੀਸ਼ਤ ਤੱਕ ਮਹਿੰਗੇ ਹੋ ਗਏ ਹਨ।

Why turmoil in Afghanistan is sending ripples through India's dry fruit  market | Pune News

ਬਹੁਤ ਘੱਟ ਸਮੇਂ ਵਿੱਚ ਭਾਰਤ ਵਿੱਚ ਸੁੱਕੇ ਮੇਵਿਆਂ ਦੀ ਕੀਮਤ ਵਿੱਚ 200-250 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਪਿਸਤਾ, ਬਦਾਮ, ਅੰਜੀਰ, ਅਖਰੋਟ ਅਫ਼ਗਾਨਿਸਤਾਨ ਤੋਂ ਭਾਰਤ ਆਉਂਦੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ 15-20 ਦਿਨਾਂ ਤੋਂ ਕੋਈ ਮਾਲ ਨਹੀਂ ਆ ਰਿਹਾ, ਜਿਸ ਕਾਰਨ ਬਜ਼ਾਰ ਵਿੱਚ ਸੁੱਕੇ ਮੇਵਿਆਂ ਦੀ ਕਮੀ ਹੈ। ਇਸ ਦੇ ਨਾਲ ਹੀ, ਰੱਖੜੀ ਦਾ ਤਿਉਹਾਰ ਆ ਰਿਹਾ ਹੈ, ਇਸ ਲਈ ਭਾਰਤ ਵਿੱਚ ਸੁੱਕੇ ਮੇਵਿਆਂ ਦੀ ਮੰਗ ਵੀ ਵਧੀ ਹੈ। ਭਾਰਤ ਲਈ ਸੁੱਕੇ ਮੇਵਿਆਂ ਦਾ ਮੁੱਖ ਸਰੋਤ ਰਿਹਾ ਹੈ।

ਪਰ ਹੁਣ ਤਾਲਿਬਾਨ ਨੇ ਇੱਕ ਵਾਰ ਫਿਰ ਅਫ਼ਗਾਨਿਸਤਾਨ ਤੇ ਕਬਜ਼ਾ ਕਰ ਲਿਆ ਹੈ। ਇਸ ਨਾਲ ਦੋਹਾਂ ਦੇਸ਼ਾਂ ਦੇ ਵਪਾਰਕ ਸਬੰਧ ਪ੍ਰਭਾਵਿਤ ਹੋ ਸਕਦੇ ਹਨ। ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਆਉਣ ਤੋਂ ਬਾਅਦ ਮਹਿੰਗਾਈ ਨੇ ਵੀ ਉਸ ਦੇਸ਼ ਨੂੰ ਮਾਰ ਦਿੱਤਾ ਹੈ। ਜੇ ਅਮਰੀਕਾ ਨੇ ਤਾਲਿਬਾਨ ਦਾ ਹੁੱਕਾ-ਪਾਣੀ ਬੰਦ ਕਰਨ ਲਈ ਕਰੋੜਾਂ ਦੀ ਜਾਇਦਾਦ ਜ਼ਬਤ ਕੀਤੀ ਤਾਂ ਇਸ ਨਾਲ ਉਥੇ ਦੇ ਆਮ ਲੋਕਾਂ ਤੇ ਵੀ ਅਸਰ ਪਵੇਗਾ।

ਅਮਰੀਕਾ ਨੇ ਅਫ਼ਗਾਨਿਸਤਾਨ ਸੈਂਟਰਲ ਬੈਂਕ ਦੀ 74.26 ਹਜ਼ਾਰ ਕਰੋੜ ਰੁਪਏ ਦੀ ਵਿਦੇਸ਼ੀ ਰਿਜ਼ਰਵ ਰਾਸ਼ੀ ਜ਼ਬਤ ਕਰ ਲਈ ਹੈ। ਦੱਸ ਦਈਏ ਕਿ ਤਾਲਿਬਾਨੀਆਂ ਨੇ ਅਫ਼ਗਾਨਿਸਤਾਨ ਤੇ ਕਬਜ਼ਾ ਕਰ ਲਿਆ ਹੈ ਜਿਸ ਕਾਰਨ ਸਾਰੀਆਂ ਦੁਨੀਆ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਨਾਲ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਵੀ ਅੱਤਵਾਦੀਆਂ ਦੇ ਹਮਲੇ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

Click to comment

Leave a Reply

Your email address will not be published.

Most Popular

To Top