Business

ਗੈਸ ਸਿਲੰਡਰ ਦੀਆਂ ਕੀਮਤਾਂ ’ਚ ਵੱਡਾ ਧਮਾਕਾ, ਇੰਨੇ ਰੁਪਏ ਹੋਇਆ ਮਹਿੰਗਾ

ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਏ ਨੂੰ ਅਜੇ ਥੋੜੇ ਦਿਨ ਹੀ ਬੀਤੇ ਸਨ ਕਿ ਹੁਣ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਹੁਣ ਤੋਂ ਗੈਸ ਸਿਲੰਡਰ ਖਰੀਦਣ ਲਈ 15 ਰੁਪਏ ਜ਼ਿਆਦਾ ਖਰਚ ਕਰਨੇ ਪੈਣਗੇ। ਸਰਕਾਰੀ ਤੇਲ ਕੰਪਨੀਆਂ ਨੇ ਬਗੈਰ ਸਬਸਿਡੀ ਵਾਲੇ ਐਲਪੀਜੀ ਗੈਸ ਸਿਲੰਡਰਾਂ ਦੇ ਰੇਟ ਵਧਾ ਦਿੱਤੇ ਹਨ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ 1 ਅਕਤੂਬਰ ਨੂੰ 19 ਕਿਲੋ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।

Sanitise LPG refills, use 8 hours after delivery'

ਦੇਸ਼ ਦੀ ਰਾਜਧਾਨੀ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨੱਈ ਸਮੇਤ ਸਾਰੇ ਮਹਾਨਗਰਾਂ ਵਿੱਚ ਐਲਪੀਜੀ ਸਿਲੰਡਰ ਮਹਿੰਗੇ ਹੋ ਗਏ ਹਨ। ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 998 ਰੁਪਏ ਤੱਕ ਪਹੁੰਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।

ਜੇ ਤੇਲ ਦੀਆਂ ਕੀਮਤਾਂ ਇਸ ਤੇਜ਼ੀ ਨਾਲ ਵਧਦੀਆਂ ਰਹੀਆਂ ਤਾਂ ਘਰੇਲੂ ਗੈਸ ਸਿਲੰਡਰ ਦੀ ਕੀਮਤ ਛੇਤੀ ਹੀ 1000 ਰੁਪਏ ਤੱਕ ਪਹੁੰਚ ਸਕਦੀ ਹੈ। ਦੱਸ ਦਈਏ ਕਿ 1 ਸਤੰਬਰ ਨੂੰ 14.2 ਕਿਲੋ ਗੈਰ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 18 ਅਗਸਤ ਨੂੰ ਪੈਟਰੋਲੀਅਮ ਕੰਪਨੀਆਂ ਨੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 25 ਰੁਪਏ ਦਾ ਵਾਧਾ ਕੀਤਾ ਸੀ।

ਇਸ ਤੋਂ ਬਾਅਦ 1 ਅਕਤੂਬਰ ਨੂੰ ਵਪਾਰਕ ਸਿਲੰਡਰਾਂ ਦੇ ਰੇਟ ਵਧਾ ਦਿੱਤੇ ਗਏ ਸੀ। ਦਿੱਲੀ ਵਿੱਚ 19 ਕਿਲੋ ਦਾ ਵਪਾਰਕ ਰਸੋਈ ਗੈਸ ਸਿਲੰਡਰ 1693 ਰੁਪਏ ਤੋਂ ਵਧਾ ਕੇ 1736.50 ਰੁਪਏ ਕਰ ਦਿੱਤਾ ਗਿਆ। ਇਹ ਕੋਲਕਾਤਾ ਵਿੱਚ 1805.50 ਰੁਪਏ, ਮੁੰਬਈ ਵਿੱਚ 1685.00 ਰੁਪਏ ਅਤੇ ਚੇਨੱਈ ਵਿੱਚ 1867.50 ਰੁਪਏ ਕੀਮਤ ਸੀ।

ਗੈਰ-ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ

ਦਿੱਲੀ- 899.5

ਚੇਨੱਈ- 926

ਮੁੰਬਈ-899.5

ਕੋਲਕਾਤਾ- 915.5

Click to comment

Leave a Reply

Your email address will not be published.

Most Popular

To Top