ਕੈਨੇਡਾ ਦੀ ਧਰਤੀ ਤੇ ਚੋਣਾਂ ’ਚ 70 ਉਮੀਦਵਾਰ ਪੰਜਾਬੀ, ਪਾਰਲੀਮੈਂਟ ਦੀਆਂ 338 ਸੀਟਾਂ ’ਤੇ ਹੋ ਰਹੀਆਂ ਚੋਣਾਂ

ਕੈਨੇਡਾ ਫੈਡਰਲ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਦੇ 70 ਉਮੀਦਵਾਰ ਮੈਦਾਨ ਵਿੱਚ ਹਨ। ਹੋਰ ਤਾਂ ਹੋਰ ਇਹਨਾਂ ਵਿੱਚ 21 ਔਰਤਾਂ ਵੀ ਸ਼ਾਮਲ ਹਨ। ਕੈਨੇਡਾ ਵਿੱਚ 20 ਸਤੰਬਰ ਨੂੰ ਮੱਧਕਾਲੀ ਫੈਡਰਲ ਚੋਣਾਂ ਹੋ ਰਹੀਆਂ ਹਨ। ਇਸ ਲਈ ਨਾਮਜ਼ਦਗੀਆਂ ਦੀ ਆਖਰੀ ਤਰੀਕ 30 ਅਗਸਤ ਸੀ। ਨਾਮਜ਼ਦਗੀਆਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।

ਕੈਨੇਡੀਅਨ ਪਾਰਲੀਮੈਂਟ ਦੀਆਂ ਕੁੱਲ 338 ਸੀਟਾਂ ਲਈ ਹੋ ਰਹੀ ਚੋਣ ਵਿੱਚ ਐਤਕੀਂ ਪੰਜਾਬੀ ਭਾਈਚਾਰੇ ਦੇ 70 ਉਮੀਦਵਾਰ ਮੈਦਾਨ ਵਿੱਚ ਹਨ ਜਿਹਨਾਂ ਵਿੱਚ 21 ਔਰਤਾਂ ਵੀ ਸ਼ਾਮਲ ਹਨ। ਕਈ ਹਲਕਿਆਂ ਵਿੱਚ ਇੱਕ ਧਿਰ ਵੱਲੋਂ ਖੜ੍ਹੇ ਪੰਜਾਬੀ ਉਮੀਦਵਾਰ ਦਾ ਮੁਕਾਬਲਾ ਦੂਜੀ ਧਿਰ ਦੇ ਪੰਜਾਬੀ ਉਮੀਦਵਾਰ ਨਾਲ ਹੈ। ਭਾਵ ਪੰਜਾਬੀ ਦਾ ਟਾਕਰਾ ਪੰਜਾਬੀ ਨਾਲ ਹੀ ਹੋ ਰਿਹਾ ਹੈ।
ਕੋਰੋਨਾ ਕਰਕੇ ਐਤਕੀਂ ਬਹੁਤੀਆਂ ਵੋਟਾਂ ਡਾਕ ਜਾਂ ਈਮੇਲ ਰਾਹੀਂ ਪੈਣ ਦੀ ਸੰਭਾਵਨਾ ਹੈ। ਜੇ ਕਿਸੇ ਵੋਟਰ ਨੂੰ 20 ਸਤੰਬਰ ਨੂੰ ਕੋਈ ਜ਼ਰੂਰੀ ਰੁਝੇਵਾਂ ਹੈ ਤਾਂ ਉਹਨਾਂ ਲਈ ਐਡਵਾਂਸ ਪੋਲਿੰਗ 10, 11, 12 ਅਤੇ 13 ਸਤੰਬਰ ਨੂੰ ਹੋਵੇਗੀ। ਸਰਵੇਖਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 35.6 ਜਦਕਿ ਲਿਬਰਲ ਪਾਰਟੀ ਦੇ ਪੱਖ ਵਿੱਚ 35.3 ਫ਼ੀਸਦੀ ਲੋਕ ਰਾਏ ਦੱਸੀ ਗਈ ਹੈ।
ਐਨਡੀਪੀ ਨੂੰ ਇਹਨਾਂ ਸਰਵੇਖਣਾਂ ਵਿੱਚ ਤੀਜੀ ਥਾਂ ਤੇ ਵਿਖਾਇ ਜਾ ਰਿਹਾ ਹੈ। ਪਿਛਲੇ ਮਹੀਨੇ ਵੱਖ-ਵੱਖ ਅਦਾਰਿਆਂ ਵੱਲੋਂ ਕਰਵਾਏ ਚੋਣ ਸਰਵੇਖਣਾਂ ਵਿੱਚ ਜਸਟਿਨ ਟਰੂਡੋ ਨੂੰ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਤੇ ਬਾਹਰੋਂ ਰਹਿ ਕੇ ਸਰਕਾਰ ਦੀ ਹਮਾਇਤ ਕਰ ਰਹੀ ਐਨਡੀਪੀ ਆਗੂਆਂ ਤੋਂ ਕਾਫੀ ਅੱਗੇ ਵਿਖਾਇਆ ਗਿਆ ਸੀ।
