News

ਕਾਂਗਰਸ ਨੂੰ ਵੱਡਾ ਝਟਕਾ, ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਕਾਂਗਰਸ ਪਾਰਟੀ ਨੂੰ ਮਣੀਪੁਰ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਮਿਲਿਆ ਹੈ। ਮਣੀਪੁਰ ਵਿੱਚ ਕਾਂਗਰਸ ਦੇ ਪ੍ਰਦੇਸ਼ ਕਮੇਟੀ ਐਮਪੀਸੀਸੀ ਦੇ ਪ੍ਰਧਾਨ ਗੋਵਿੰਦਦਾਸ ਕੈਂਥੋਜਮ ਨੇ ਮੰਗਲਵਾਰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

Manipur Congress appoints Govindas Konthoujam as new party president |  EastMojo

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਬੇ ਵਿੱਚ ਕਾਂਗਰਸ ਦੇ ਅੱਠ ਵਿਧਾਇਕ ਅੱਜ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।

ਗੋਵਿੰਦਦਾਸ ਕੈਂਥੋਜਮ ਕਾਂਗਰਸ ਪਾਰਟੀ ਤੋਂ ਬਿਸ਼ਣੂਪਰ ਵਿਧਾਨ ਸਭਾ ਖੇਤਰ ਤੋਂ ਲਗਾਤਾਰ ਛੇ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਵੀ ਰਹੇ ਹਨ।

Manipur Congress appoints Govindas Konthoujam as new party president |  EastMojo

ਪਿਛਲੇ ਸਾਲ ਦਸੰਬਰ ਵਿੱਚ ਉਹਨਾਂ ਨੂੰ ਮਣੀਪੁਰ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ। ਦੱਸ ਦਈਏ ਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪਿਛਲੇ ਮਹੀਨੇ ਭਾਜਪਾ ਨੇ ਸ਼ਾਰਦਾ ਦੇਵੀ ਨੂੰ ਮਣੀਪੁਰ ਵਿੱਚ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

Click to comment

Leave a Reply

Your email address will not be published.

Most Popular

To Top