Punjab

ਐੱਸ.ਐੱਚ.ਓ ਨਵਦੀਪ ਸਿੰਘ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਤੀ ਸਫ਼ਾਈ

ਫਗਵਾੜਾ ‘ਚ ਗਰੀਬ ਦੀ ਰੇਹੜੀ ’ਤੇ ਲੱਤ ਮਾਰਨ ਵਾਲੇ ਐੱਸ. ਐੱਚ. ਓ. ਨਵਦੀਪ ਸਿੰਘ ਨੂੰ ਪੰਜਾਬ ਪੁਲਸ ਵੱਲੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਸਸਪੈਂਡ ਕਰ ਦਿੱਤਾ ਗਿਆ ਹੈ। ਅਜਿਹੇ ‘ਚ ਐੱਸ. ਐੱਚ. ਓ. ਨਵਦੀਪ ਸਿੰਘ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਰੇਹੜੀ ਵਾਲਿਆਂ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਇਸ ਜਗ੍ਹਾ ‘ਤੇ ਰੇਹੜੀ ਨਾ ਲਗਾਉਣ।

ਉਹਨਾਂ ਦੱਸਿਆ ਕਿ ਜਦੋਂ ਪੁਲਿਸ ਉੱਥੇ ਜਾਂਦੀ ਹੈ ਤਾਂ ਰੇਹੜੀ ਵਾਲੇ ਭੱਜ ਜਾਂਦੇ ਨੇ ਅਤੇ ਬਾਅਦ ਵਿੱਚ ਆ ਕੇ ਸਬਜ਼ੀ ਵੇਚਣ ਲੱਗ ਜਾਂਦੇ ਹਨ। ਇਸ ਦੇ ਨਾਲ ਹੀ ਐੱਸ.ਐੱਚ.ਓ ਨੇ ਕਿਹਾ ਕਿ ਵੱਡੀ ਗਿਣਤੀ ‘ਚ ਰੇਹੜੀ ਵਾਲੇ ਵੀ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਧਿਆਨ ‘ਚ ਰੱਖ ਕੇ ਉਹਨਾਂ ਵੱਲੋਂ ਰੇਹੜੀ ਵਾਲਿਆਂ ਦੀ ਸਬਜ਼ੀ ਕਬਜ਼ੇ ‘ਚ ਲਈ ਗਈ ਸੀ।

ਦੱਸ ਦੇਈਏ ਕਿ ਐੱਸਐੱਚਓ ਨਵਦੀਪ ਸਿੰਘ ਵੱਲੋਂ ਰੇਹੜੀ ‘ਚ ਲੱਤ ਮਾਰ ਕੇ ਸਬਜ਼ੀ ਖਿਲਾਰ ਦਿੱਤੀ ਗਈ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ’ਚ ਆਇਆ ਅਤੇ ਉਸ ਤੋਂ ਬਾਅਦ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸੇ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਮਿੰਨੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ ਅਤੇ ਬਿਨਾਂ ਵਜ੍ਹਾ ਘੁੰਮਣ ਵਾਲਿਆਂ ਖ਼ਿਲਾਫ਼ ਪੁਲਸ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਦਰਿਮਆਨ ਪੰਜਾਬ ਪੁਲਸ ਦੇ ਕੁੱਝ ਮੁਲਾਜ਼ਮ ਇਕ ਵਾਰ ਫਿਰ ਤੋਂ ਗੁੰਡਾਗਰਦੀ ਕਰਦੇ ਵੇਖਣ ਨੂੰ ਮਿਲ ਰਹੇ ਹਨ।    

Click to comment

Leave a Reply

Your email address will not be published. Required fields are marked *

Most Popular

To Top