ਆਰਡੀਨੈਂਸਾਂ ਖਿਲਾਫ ਵੋਟਿੰਗ ਵਾਲੇ ਬਿਆਨ ’ਤੇ ਮਾਨ ਨੇ ਘੇਰਿਆ ਸੁਖਬੀਰ, ਕਿਹਾ ਪਾਰਲੀਮੈਂਟ ’ਚ ਵੋਟਿੰਗ ਹੋਈ ਹੀ ਨਹੀਂ

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸਿਆਸਤਦਾਨਾਂ ਵਿੱਚ ਜੰਗ ਲਗਾਤਾਰ ਜਾਰੀ ਹੈ। ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਦਾ ਠੋਕਵਾਂ ਜਵਾਬ ਦਿੱਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਭਗਵੰਤ ਮਾਨ ਸਦਨ ਵਿਚ ਇਨ੍ਹਾਂ ਆਰਡੀਨੈਂਸਾਂ ਦੇ ਵਿਰੋਧ ਵਿਚ ਵੋਟ ਕੀਤੇ ਬਿਨਾਂ ਹੀ ਬਾਹਰ ਆ ਗਏ।

ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਵਿਚ ਕੁਝ ਹੋਰ, ਪਾਰਲੀਮੈਂਟ ਵਿਚ ਕੁਝ ਹੋਰ ਅਤੇ ਪਾਰਲੀਮੈਂਟ ਤੋਂ ਬਾਹਰ ਕੁੱਝ ਹੋਰ ਕਹਿੰਦੇ ਹਨ। ਮਾਨ ਨੇ ਕਿਹਾ ਕਿ ਜਿਹੜੀ ਵੋਟਿੰਗ ਦੀ ਗੱਲ ਸੁਖਬੀਰ ਬਾਦਲ ਕਰ ਰਹੇ ਹਨ, ਉਹ ਤਾਂ ਕੱਲ੍ਹ ਹੋਈ ਹੀ ਨਹੀਂ, ਫਿਰ ਕਿੱਥੇ ਸੁਖਬੀਰ ਬਾਦਲ ਵੋਟਿੰਗ ਕਰਕੇ ਆਏ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰੀ ਤੋਂ ਦੇ ਸਕਦੇ ਨੇ ਅਸਤੀਫ਼ਾ!
ਉਹਨਾਂ ਕਿਹਾ ਕਿ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਕੇਂਦਰ ਵਿੱਚ ਮੰਤਰੀ ਹਨ ਅਤੇ ਜਿਸ ਦਿਨ ਕੇਂਦਰੀ ਕੈਬਨਿਟ ਵਿੱਚ ਇਹ ਬਿੱਲ ਤੇ ਸਹਿਮਤੀ ਹੋਈ ਸੀ ਤਾਂ ਉਸ ਸਮੇਂ ਹਰਸਿਮਰਤ ਨੇ ਵਿਰੋਧ ਕਿਉਂ ਨਹੀਂ ਕੀਤਾ?
