News

ਅੱਜ ਤੋਂ ਦਿੱਲੀ ’ਚ ਅਨਲਾਕ-3 ਦੀ ਸ਼ੁਰੂਆਤ, ਇਹ ਚੀਜ਼ਾਂ ਰਹਿਣਗੀ ਖੁੱਲ੍ਹੀਆਂ

ਦਿੱਲੀ ਵਿੱਚ ਕੋਰੋਨਾ ਦੇ ਕੇਸਾਂ ਨੇ ਸਭ ਤੋਂ ਵੱਧ ਕਹਿਰ ਮਚਾਇਆ ਹੋਇਆ ਸੀ। ਪਰ ਦਿੱਲੀ ਸਰਕਾਰ ਦੀ ਕਾਰਗੁਜ਼ਾਰੀ ਦੇ ਸਦਕਾ ਇੱਥੇ ਕੇਸ ਸਿਰਫ 20 ਪ੍ਰਤੀਸ਼ਤ ਹੀ ਰਹਿ ਗਏ ਹਨ। ਅੱਜ ਤੋਂ ਕਈ ਚੀਜ਼ਾਂ ਵਿੱਚ ਰਿਆਇਤ ਦਿੱਤੀ ਗਈ ਹੈ। ਇਸ ਦੇ ਮੱਦੇਨਜ਼, ਲਾਕਡਾਊਨ ਖੋਲ੍ਹਣ ਦੀ ਪ੍ਰਕਿਰਿਆ ਤਹਿਤ ਦਿੱਲੀ ਦੇ ਸਾਰੇ ਬਾਜ਼ਾਰ, ਮਾਲ, ਰੈਸਟੋਰੈਂਟ ਅੱਜ ਸੋਮਵਾਰ ਤੋਂ ਖੁੱਲ੍ਹ ਜਾਣਗੇ। ਜਦਕਿ ਸਕੂਲ-ਕਾਲਜ, ਸਵੀਮਿੰਗ ਪੂਲ, ਸਪਾਅ ਸੈਂਟਰ ਫਿਲਹਾਲ ਬੰਦ ਰਹਿਣਗੇ। ਇਸ ਬਾਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ।

Covid-19 unlock: Delhi, Maharashtra among major states to ease lockdown  restrictions from June 7 | Latest News India - Hindustan Times

ਉਹਨਾਂ ਕਿਹਾ ਕਿ ਸੋਮਵਾਰ ਸਵੇਰੇ 5 ਵਜੇ ਤੋਂ ਬਾਅਦ, ਕੁਝ ਗਤੀਵਿਧੀਆਂ ਨੂੰ ਛੱਡ ਕੇ ਸਾਰੀਆਂ ਗਤੀਵਿਧੀਆਂ ਦੀ ਆਗਿਆ ਹੋਵੇਗੀ। ਅੱਜ ਤੋਂ ਬਾਜ਼ਾਰ ਖੋਲ੍ਹਣ ਲਈ ਔਡ-ਈਵਨ ਪ੍ਰਣਾਲੀ ਵੀ ਲਾਗੂ ਨਹੀਂ ਹੋਵੇਗੀ। ਸਵੇਰੇ 9 ਵਜੇ ਤੋਂ ਸ਼ਾਮ ਤੱਕ 50 ਫ਼ੀਸਦੀ ਸਮਰੱਥਾ ਵਾਲੇ ਨਿੱਜੀ ਦਫ਼ਤਰ ਸ਼ਾਮ 5 ਵਜੇ ਤੱਕ ਕੰਮ ਕਰਨਗੇ। ਦਿੱਲੀ ਮੈਟਰੋ 50 ਫ਼ੀਸਦ ਸਮਰੱਥਾ ਨਾਲ ਚੱਲੇਗੀ।

ਇਸ ਤੋਂ ਇਲਾਵਾ ਦਿੱਲੀ ਵਿੱਚ ਡੀਟੀਸੀ ਤੇ ਕਲਸਟਰ ਬੱਸਾਂ ਨੂੰ ਵੱਧ ਤੋਂ ਵੱਧ 50 ਫ਼ੀਸਦ ਸਮਰੱਥਾ ਨਾਲ ਚਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਆਟੋ ਤੇ ਰਿਕਸ਼ਾ ਵਿੱਚ ਦੋ ਯਾਤਰੀ, ਟੈਕਸੀ, ਕੈਬਸ ਗ੍ਰਾਮੀਣ ਸੇਵਾ ਵਿੱਚ ਵੱਧ ਤੋਂ ਵੱਧ 2 ਯਾਤਰੀ, ਮੈਕਸੀ ਕੈਬ ਵਿੱਚ 5 ਯਾਤਰੀ ਤੇ RTV ਵਿੱਚ ਵੱਧ ਤੋਂ ਵੱਧ 11 ਯਾਤਰੀ ਇਕੱਠੇ ਸਫ਼ਰ ਕਰ ਸਕਣਗੇ।

ਬਾਜ਼ਾਰ, ਮਾਲ ਤੇ ਮਾਰਕਿਟ ਕੰਪਲੈਕਸਾਂ ਦੀਆਂ ਸਾਰੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹ ਸਕਦੀਆਂ ਹਨ। ਰੈਸਟੋਰੈਂਟ 50 ਪ੍ਰਤੀਸ਼ਤ ਬੈਠਣ ਦੀ ਸਮਰੱਥਾ ਨਾਲ ਕੰਮ ਕਰਨਗੇ। ਵਿਆਹ ਵਿੱਚ 20 ਵਿਅਕਤੀਆਂ ਨਾਲ ਘਰ ਜਾਂ ਕੋਰਟ ਵਿੱਚ ਹੋ ਸਕਦੇ ਹਨ।

ਸਕੂਲ-ਕਾਲਜ, ਵਿਦਿਅਕ ਸੰਸਥਾਵਾਂ, ਸਮਾਜਿਕ, ਰਾਜਨੀਤਕ, ਖੇਡਾਂ, ਮਨੋਰੰਜਨ, ਸਭਿਆਚਾਰਕ, ਧਾਰਮਿਕ ਇਕੱਠਾਂ, ਸਵਿਮਿੰਗ ਪੂਲ, ਸਟੇਡੀਅਮ, ਸਪੋਰਟਸ ਕੰਪਲੈਕਸ, ਸਿਨੇਮਾ, ਥੀਏਟਰ, ਮਨੋਰੰਜਨ ਪਾਰਕ, ਬੈਂਕੁਵੇਟ ਹਾਲ, ਆਡੀਟੋਰੀਅਮ, ਸਪਾ, ਜਿਮ, ਪਬਲਿਕ ਪਾਰਕ ਤੇ ਗਾਰਡਨ ਫਿਲਹਾਲ ਪੂਰੀ ਤਰ੍ਹਾਂ ਬੰਦ ਰਹਿਣਗੇ।

Click to comment

Leave a Reply

Your email address will not be published.

Most Popular

To Top