News

ਅੱਜ ਤੇ ਕੱਲ੍ਹ ਇਹਨਾਂ ਸੂਬਿਆਂ ’ਚ ਤੇਜ਼ ਵਰਖਾ ਦੀ ਚੇਤਾਵਨੀ

ਦੇਸ਼ ਵਿੱਚ ਹੋਈ ਵਰਖਾ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਰਾਤ ਤੋਂ ਹੀ ਮੌਸਮ ਸੁਹਾਵਣਾ ਹੋ ਗਿਆ ਹੈ। ਐਤਵਾਰ ਸਵੇਰ ਤੋਂ ਹੀ ਵਰਖਾ ਹੋ ਰਹੀ ਹੈ ਜਿਸ ਨਾਲ ਗਰਮੀ ਤੋਂ ਨਿਜ਼ਾਤ ਮਿਲੀ ਹੈ। ਓਧਰ ਆਈਐਮਡੀ ਨੇ ਵੀ ਸੰਕੇਤ ਦਿੰਦਿਆਂ ਕਿਹਾ ਕਿ ਅਗਲੇ ਪੰਜ ਦਿਨਾਂ ਦੌਰਾਨ ਕਿਸੇ ਵੀ ਹਿੱਸੇ ਵਿੱਚ ਲੋਅ ਵਗਣ ਦੀ ਸੰਭਾਵਨਾ ਨਹੀਂ ਹੈ।

Rain in Chennai Today: Heavy rain to lash Chennai, surroundings | Chennai  News - Times of India

ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਚੰਗੀ ਵਰਖਾ ਹੋ ਰਹੀ ਹੈ। ਦੱਖਣ ਪੱਛਮੀ ਮਾਨਸੂਨ ਉੱਤਰ ਪੱਛਮੀ ਬੰਗਾਲ ਦੀ ਖਾੜੀ ਦੇ ਬਾਕੀ ਹਿੱਸਿਆਂ ਵੱਲ ਵੀ ਅੱਗੇ ਵਧ ਗਿਆ ਹੈ। ਮੌਸਮ ਵਿਭਾਗ ਦਾ ਐਲਾਨ ਕਰ ਦਿੱਤਾ ਕਿ ਯੂਪੀ ਦੀ ਸਰਕਾਰ ਵਿੱਚ ਐਤਵਾਰ ਕਿਸੇ ਵੀ ਸਮੇਂ ਮਾਨਸੂਨ ਦਾਖਲ ਹੋ ਜਾਵੇਗਾ। ਸੂਬੇ ਦੇ ਉਹ ਜ਼ਿਲ੍ਹੇ ਜਿਹਨਾਂ ਦੀ ਹੱਦ ਬਿਹਾਰ ਨਾਲ ਲਗਦੀ ਹੈ ਉਹ ਵਰਖਾ ਨਾਲ ਤਰ-ਬਤਰ ਹੋ ਜਾਣਗੇ। ਦਿੱਲੀ ਵਿੱਚ 15 ਜੂਨ ਤੱਕ ਮੀਂਹ ਪੈ ਸਕਦਾ ਹੈ।

Click to comment

Leave a Reply

Your email address will not be published.

Most Popular

To Top